ਸ਼ੱਕੀ ਹਾਲਤ ’ਚ ਮਰੇ ਨੌਜਵਾਨ ਦੀ ਮਿਲੀ ਲਾਸ਼, ਨੇੜੇ ਪਈ ਟੀਕੇ ਵਾਲੀ ਸਰਿੰਜ
Saturday, Dec 21, 2024 - 01:43 PM (IST)
ਝਬਾਲ (ਨਰਿੰਦਰ)- ਨਜ਼ਦੀਕੀ ਅੱਡਾ ਗੱਗੋਬੂਹਾ ਵਿਖੇ ਗੱਗੋਬੂਹਾ ਰੋਡ ’ਤੇ ਦੁਕਾਨਾਂ ਪਿਛੇ ਪਈ ਵਿਰਾਨ ਜਗ੍ਹਾ ਤੋਂ ਇਕ ਸ਼ੱਕੀ ਹਾਲਤਾਂ ’ਚ ਮਰੇ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਨੇੜੇ ਟੀਕੇ ਵਾਲੀ ਸਰਿੰਜ ਪਈ ਸੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿਸੇ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਦੁਕਾਨਾਂ ਪਿੱਛੇ ਇਕ ਨੌਜਵਾਨ ਮਰਿਆ ਪਿਆ ਹੈ, ਜਦੋਂ ਲੋਕਾਂ ਨੇ ਜਾ ਕੇ ਵੇਖਿਆ ਤਾਂ ਇਕ ਨੌਜਵਾਨ, ਜਿਸ ਦੀ ਸ਼ਨਾਖਤ ਗੁਰਲਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਕੰਬੋਜ ਵਜੋਂ ਹੋਈ, ਮਰਿਆ ਪਿਆ ਸੀ ਅਤੇ ਨੇੜੇ ਟੀਕੇ ਵਾਲੀ ਖ਼ਾਲੀ ਸਰਿੰਜ ਪਈ ਸੀ। ਲੋਕਾਂ ਅਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਪਰੋਕਤ ਨੌਜਵਾਨ ਨਸ਼ਿਆਂ ਦਾ ਆਦੀ ਸੀ। ਮੌਕੇ ’ਤੇ ਥਾਣਾ ਝਬਾਲ ਦੀ ਪੁਲਸ ਨੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੋਟ ਪਾਉਣ ਜਾ ਰਹੀ ਲਾਲ ਚੂੜੇ ਵਾਲੀ ਦੀ ਰਾਹ 'ਚ ਹੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8