ਤਰਨਤਾਰਨ ਵਿਖੇ ਲਾਲਾ ਜਗਤ ਨਾਰਾਇਣ ਜੀ ਦੀ 43 ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ

Sunday, Sep 08, 2024 - 05:30 PM (IST)

ਤਰਨਤਾਰਨ ਵਿਖੇ ਲਾਲਾ ਜਗਤ ਨਾਰਾਇਣ ਜੀ ਦੀ 43 ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ

ਤਰਨਤਾਰਨ (ਰਮਨ)- ਤਰਨ ਤਰਨ ਵਿਖੇ ਧਾਲੀਵਾਲ ਚਾਇਲਡ ਕੇਅਰ ਅਤੇ ਜਨਰਲ ਹਸਪਤਾਲ ਵਿਖੇ ਲਾਲਾ ਜਗਤ ਨਾਰਾਇਣ ਜੀ ਦੀ 43 ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 118 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਉਚੇਚੇ ਤੌਰ 'ਤੇ ਪੁੱਜੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਚੇਅਰਮੈਨ ਗੁਰਸੇਵਕ ਸਿੰਘ ਔਲਖ ਸਮੇਤ ਹੋਰ ਸ਼ਖਸੀਅਤਾਂ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ। 

ਇਹ ਵੀ ਪੜ੍ਹੋ-  ਪਤੀ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਮਰਨ ਤੋਂ ਪਹਿਲਾਂ ਕੀਤੇ ਵੱਡੇ ਖੁਲਾਸੇ

ਇਸ ਖੂਨਦਾਨ ਵਿੱਚ ਕੈਮਿਸਟ ਆਰਗੇਨਾਈਜੇਸ਼ਨ ਦਾ ਵਿਸ਼ੇਸ਼ ਸਹਿਯੋਗ ਰਿਹਾ ਜਿਨਾਂ ਦੇ ਸਮੂਹ ਮੈਂਬਰਾਂ ਵੱਲੋਂ ਇਸ ਕੈਂਪ ਨੂੰ ਸਫ਼ਲ ਬਣਾਇਆ ਗਿਆ। ਕੈਂਪ ਵਿੱਚ ਪੁੱਜਣ ਵਾਲੇ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਦਾ ਆਰਡਰ ਲੇਟ ਹੋਣ 'ਤੇ ਵਿਅਕਤੀ 'ਤੇ ਚੱਲੀਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News