ਐਕਸਾਈਜ ਵਿਭਾਗ ਦੀ ਵੱਡੀ ਕਾਰਵਾਈ, 20 ਤਰਪਾਲਾਂ ’ਚ ਰੱਖੀ 4000 ਕਿੱਲੋਂ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ
Saturday, Apr 13, 2024 - 12:30 PM (IST)
ਗੁਰਦਾਸਪੁਰ(ਵਿਨੋਦ)- ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਐਕਸਾਈਜ ਵਿਭਾਗ ਦੇ ਨਾਲ ਮਿਲ ਕੇ ਸਾਂਝੇ ਤੌਰ ’ਤੇ ਪਿੰਡ ਮੋਚਪੁਰ ਦੇ ਬਿਆਸ ਦਰਿਆ ਦੇ ਮੰਡ ਖੇਤਰ ’ਚ ਪੁਲਸ ਪਾਰਟੀਆਂ ਦੇ ਨਾਲ ਰੇਡ ਮਾਰ ਕਰਕੇ ਮੌਕੇ ਤੋਂ 20 ਤਰਪਾਲਾਂ ’ਚੋਂ 4ਹਜ਼ਾਰ ਕਿੱਲੋਂ ਲਾਹਣ ਅਤੇ 1ਲੱਖ 50 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਭੈਣੀ ਮੀਆਂ ਪੁਲਸ ਸਟੇਸ਼ਨ ’ਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਆਈ 40 ਦਿਨਾਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ, ਪੁੱਤ ਦੀ ਲਾਸ਼ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਅੱਜ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਇੰਸਪੈਕਟਰ ਸੁਮਨਪ੍ਰੀਤ ਕੌਰ, ਐਕਸਾਈਜ ਵਿਭਾਗ ਦੇ ਏ.ਐੱਸ.ਆਈ ਜਸਵਿੰਦਰਪਾਲ ਸਿੰਘ, ਏ.ਐੱਸ.ਆਈ ਰਾਕੇਸ਼ ਕੁਮਾਰ ਸਮੇਤ ਪੁਲਸ ਪਾਰਟੀਆਂ ਦੇ ਨਾਲ ਪਿੰਡ ਮੋਚਪੁਰ ਦਰਿਆ ਬਿਆਸ ਦੇ ਮੰਡ ਵਿਚ ਪਹੁੰਚ ਕੇ ਏਰੀਆ ਪਿੰਡ ਮੋਚਪੁਰ ਦਰਿਆ ਬਿਆਸ ਦੇ ਮੰਡ ਦੀ ਸਰਚ ਸ਼ੁਰੂ ਕੀਤੀ ਤਾਂ ਸਰਚ ਦੌਰਾਨ ਸਰਕੰਡਿਆਂ ਵਿਚ ਜ਼ਮੀਨ ਦੋਜ ਟੋਇਆ ਵਿਚ ਰੱਖੀਆਂ ਹੋਈਆਂ 20 ਤਰਪਾਲਾਂ ਪਲਾਸਟਿਕ ਬਰਾਮਦ ਹੋਈਆਂ। ਜਿੰਨਾਂ ਵਿਚੋਂ 4ਹਜ਼ਾਰ ਕਿੱਲੋਂ ਲਾਹਣ ਬਰਾਮਦ ਹੋਈ। ਇਸ ਦੌਰਾਨ ਸਰਕੰਡਿਆਂ ਵਿਚ 5 ਕੈਨ ਪਲਾਸਟਿਕਾਂ ਵਿਚੋਂ 1ਲੱਖ 50ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ’ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ’ਚ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਸਰਚ ਅਭਿਆਨ ਲਗਾਤਾਰ ਜਾਰੀ ਰਹੇਗਾ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਆ ਸਕਦੇ ਨੇ ਸਾਬਕਾ DGP ਸਹੋਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8