ਪੰਜਾਬ ਦੀ ਮਸ਼ਹੂਰ ਮਾਰਕੀਟ ਅੱਗ ਦੀ ਲਪੇਟ 'ਚ ਆਈ, ਵੇਖਦੇ-ਵੇਖਦੇ ਦੁਕਾਨਾਂ ਸੜ ਕੇ ਹੋਈਆਂ ਸੁਆਹ (ਤਸਵੀਰਾਂ)

Thursday, Feb 20, 2025 - 11:52 AM (IST)

ਪੰਜਾਬ ਦੀ ਮਸ਼ਹੂਰ ਮਾਰਕੀਟ ਅੱਗ ਦੀ ਲਪੇਟ 'ਚ ਆਈ, ਵੇਖਦੇ-ਵੇਖਦੇ ਦੁਕਾਨਾਂ ਸੜ ਕੇ ਹੋਈਆਂ ਸੁਆਹ (ਤਸਵੀਰਾਂ)

ਅੰਮ੍ਰਿਤਸਰ : ਅੱਜ ਜਿੱਥੇ ਪੰਜਾਬ ਦੇ ਕੁਝ ਹਿੱਸਿਆਂ 'ਚ ਸਵੇਰੇ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਕੋਰਟ ਰੋਡ ਰੇਲਵੇ ਸਟੇਸ਼ਨ ਕੋਲ ਅੱਜ ਤੜਕਸਾਰ  5 ਵਜੇ ਦੇ ਕਰੀਬ ਇੱਕ ਪਲਾਈਵੁੱਡ ਦੀ ਮਸ਼ਹੂਰ ਮਾਰਕੀਟ ਨੂੰ ਅੱਗ ਲੱਗ ਗਈ। ਇਹ ਦੁਕਾਨ ਤਿੰਨ ਮੰਜ਼ਿਲਾਂ ਸੀ ਤੇ ਅੱਗ ਲੱਗਣ ਕਾਰਨ ਦੁਕਾਨ ਨੇ ਬਾਕੀ ਦੁਕਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪਲਾਈਵੁੱਡ ਦੀ ਮਾਰਕੀਟ ਸੀ ਇਥੇ ਸਾਰਾ ਲੱਕੜ ਦਾ ਕੰਮ ਹੁੰਦਾ ਸੀ ਜਿਸਦੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਸਾਰੀ ਮਾਰਕੀਟ ਨੂੰ ਹੀ ਸੁਆਹ ਕਰ ਦਿੱਤਾ। 

ਇਹ ਵੀ ਪੜ੍ਹੋ- ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ 'ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼

PunjabKesari

ਮੌਕੇ 'ਤੇ ਖੜ੍ਹੇ ਲੋਕਾਂ ਨੇ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਤੇ ਦਮਕਲ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਉਨ੍ਹਾਂ ਵੱਲੋਂ ਪੂਰੀ ਜੱਦੋ-ਜ਼ਹਿਦ ਕਰ ਅੱਗ 'ਤੇ ਕਾਬੂ ਪਾਇਆ ਗਿਆ। ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਾਫੀ ਜੱਦੋ-ਜ਼ਹਿਦ ਕਰਕੇ ਅਸੀਂ ਅੱਗ 'ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ 50 ਦੇ ਕਰੀਬ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅੱਗ ਲੱਗਣ ਨਾਲ ਨੁਕਸਾਨ ਦਾ ਪਤਾ ਨਹੀਂ ਚੱਲ ਸਕਿਆ ਇਹ ਦੁਕਾਨਾਂ ਦੇ ਮਾਲਕ ਹੀ ਦੱਸ ਸਕਦੇ ਹਨ ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਪੁਲਸ ਮੁਲਾਜ਼ਮਾਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਮਾਮਲਾ ਕਰੇਗਾ ਹੈਰਾਨ

ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਪਤਾ ਲੱਗਾ ਕਿ ਸਾਡੀ ਮਾਰਕੀਟ ਨੂੰ ਅੱਗ ਲੱਗ ਗਈ ਹੈ। ਅਸੀਂ ਮੌਕੇ 'ਤੇ ਪੁੱਜੇ ਹਾਂ ਤਾਂ ਪਤਾ ਲੱਗਾ ਕਿ ਸ਼ੋਰਟ ਸਰਕਟ ਕਾਰਨ ਇਹ ਸਾਰੀ ਅੱਗ ਲੱਗੀ ਹੈ ਪਰ ਸਾਡਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਹੁਣ ਅੱਗ ਬੁਝਣ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ ਹੈ। 

PunjabKesari

PunjabKesari

ਇਹ ਵੀ ਪੜ੍ਹੋ-  ਵਿਆਹ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਬਾਰਾਤ ਲੈ ਕੇ ਨਹੀਂ ਪੁੱਜਿਆ NRI ਲਾੜਾ, ਫਿਰ....

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News