ਗੁਰਦੁਆਰਾ ਅਕਾਲ ਬੁੰਗਾ ਵਿਖੇ ਵਾਪਰਿਆ ਖ਼ੂਨੀ ਕਾਂਡ ਬੇਹੱਦ ਮੰਦਭਾਗਾ : ਭੋਮਾ
Friday, Nov 24, 2023 - 04:26 PM (IST)
ਅੰਮ੍ਰਿਤਸਰ (ਜ.ਬ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦੋਵਾਂ ਧਿਰਾਂ ਦੇ ਚੱਲ ਰਹੇ ਵਾਦ ਵਿਵਾਦ ਨੂੰ ਜ਼ਿਲ੍ਹਾ ਕਪੂਰਥਲਾ ਪ੍ਰਸ਼ਾਸਨ ਵਲੋਂ ਨਾ ਸੁਲਝਾ ਸਕਣ ਕਾਰਨ ਖ਼ੂਨੀ ਕਾਂਡ ਵਾਪਰ ਗਿਆ ਹੈ। ਜਿਸ ਲਈ ਸਿੱਧੇ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੈ ।
ਇਹ ਵੀ ਪੜ੍ਹੋ- ਰੇਲਵੇ ਵਿਭਾਗ ਦਾ ਅਹਿਮ ਫ਼ੈਸਲਾ, ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲੇਗੀ ਫੈਸਟੀਵਲ ਸਪੈਸ਼ਲ ਟ੍ਰੇਨ
ਜ਼ਿਲ੍ਹਾ ਪ੍ਰਸ਼ਾਸਨ ਦੀ ਅਸਫ਼ਲਤਾ ਕਾਰਨ ਇਕ ਪੁਲਸ ਕਰਮਚਾਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਤੇ ਤਿੰਨ ਚਾਰ ਪੁਲਸ ਕਰਮਚਾਰੀ ਫ਼ੱਟੜ ਹੋ ਗਏ ਹਨ, ਜੋ ਬੇਹੱਦ ਅਫ਼ਸੋਸਜਨਕ ਤੇ ਮੰਦਭਾਗਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਇਕ ਸੁਲਝਿਆ ਥਾਣੇਦਾਰ ਹੀ ਇਹ ਦੋਵਾਂ ਧਿਰਾਂ ਦਾ ਵਾਦ ਵਿਵਾਦ ਸੁਲਝਾ ਸਕਦਾ ਸੀ, ਜੋ ਸਮੁੱਚੇ ਜ਼ਿਲ੍ਹੇ ਦਾ ਪ੍ਰਸ਼ਾਸਨ ਵੀ ਗੱਲਬਾਤ ਰਾਹੀਂ ਸੁਲਝਾਅ ਨਾ ਸਕਿਆ, ਜਿਸ ਕਾਰਨ ਇਹ ਇਹ ਵਾਦ ਵਿਵਾਦ ਤੇ ਟਕਰਾਅ ਖ਼ੂਨੀ ਕਾਂਡ ਵਿਚ ਤਬਦੀਲ ਹੋ ਗਿਆ। ਉਨ੍ਹਾਂ ਕਿਹਾ ਪੁਲਸ ਨੂੰ ਇਕ ਧਿਰ ਦੀ ਧਿਰ ਨਹੀਂ ਬਣਨਾ ਚਾਹੀਦਾ ਸੀ। ਸਗੋਂ ਦੋਵਾਂ ਧਿਰਾਂ ਨੂੰ ਬਿਠਾਕੇ ਇਸ ਮਸਲੇ ਦਾ ਸਰਬ ਸਾਂਝਾ ਹੱਲ ਲੱਭਣਾ ਚਾਹੀਦਾ ਸੀ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਵਿਛਾਏ ਸਥੱਰ, ਬੱਸ ਦੀ ਲਪੇਟ 'ਚ ਆਉਣ ਨਾਲ 2 ਦੋਸਤਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8