ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ’ਤੇ ਸਾਲੇ ਦੀ ਕੀਤੀ ਕੁੱਟਮਾਰ

Thursday, Apr 13, 2023 - 01:22 PM (IST)

ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ’ਤੇ ਸਾਲੇ ਦੀ ਕੀਤੀ ਕੁੱਟਮਾਰ

ਅੰਮ੍ਰਿਤਸਰ (ਇੰਦਰਜੀਤ) : ਰਿਸ਼ਤੇਦਾਰੀ ਨੂੰ ਦਾਗਦਾਰ ਕਰਦੇ ਹੋਏ ਫੁੱਫੜ ਵਲੋਂ ਸਾਲੇ ਦੀ ਹੀ ਬੇਟੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਦੋਂ ਉਸ ਦੇ ਸਾਲੇ ਨੇ ਇਤਰਾਜ਼ ਕੀਤਾ ਤਾਂ ਮੁਲਜ਼ਮ ਨੇ ਉਸਦੀ ਵੀ ਕੁੱਟਮਾਰ ਕੀਤੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਰਿਣੀਤੀ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦਾ ਫੁੱਫੜ ਮਹੀਨੇ ’ਚ ਕਰੀਬ 20-25 ਦਿਨ ਉਨ੍ਹਾਂ ਦੇ ਘਰ ਰਹਿੰਦਾ ਹੈ। ਉਹ ਪਿਛਲੇ ਸਮੇਂ ਤੋਂ ਉਸ ’ਤੇ ਬੁਰੀ ਨਜ਼ਰ ਰੱਖ ਰਿਹਾ ਸੀ। 30 ਮਾਰਚ ਨੂੰ ਫੁੱਫੜ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ ਅਤੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਪਰਿਣੀਤੀ ਨੇ ਜਦੋਂ ਆਪਣੇ ਪਿਤਾ ਨੂੰ ਫੁੱਫੜ ਦੀ ਇਸ ਹਰਕਤ ਬਾਰੇ ਦੱਸਿਆ ਤਾਂ ਫੁੱਫੜ ਸੁਰਿੰਦਰ ਹੋਰ ਵੀ ਭੜਕ ਗਿਆ।

ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ

ਗੁੱਸੇ ’ਚ ਆ ਕੇ ਨੇ ਉਸ ਨੇ ਪਿਤਾ ਯਾਨੀ ਆਪਣੇ ਸਾਲੇ ਵਿਜੇ ਕੁਮਾਰ ਨੂੰ ਕੁੱਟ ਕੇ ਜ਼ਖਮੀ ਕਰ ਦਿੱਤਾ, ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਸੁਰਿੰਦਰ ਕੁਮਾਰ ਪੁੱਤਰ ਦਿਆਲ ਸਿੰਘ ਅਜੇ ਫਰਾਰ ਹੈ। ਪੁਲਸ ਨੇ ਉਸ ਖ਼ਿਲਾਫ਼ ਧਾਰਾ 354, 323, 506 ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਅਧਿਕਾਰੀ ਏ. ਐੱਸ. ਆਈ. ਮੈਡਮ ਹਰਜੀਤ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਦੂਜੀ ਧਿਰ ਨੂੰ ਵੀ ਬੁਲਾਇਆ ਜਾਵੇਗਾ। ਫਿਰ ਅਸਲੀਅਤ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ : ਟਰੈਫਿਕ ਪੁਲਸ ਦੀ ਢਿੱਲ ਕਾਰਨ ਨੋ ਆਟੋ ਜ਼ੋਨ ’ਚ ਦੁਬਾਰਾ ਚੱਲਣੇ ਸ਼ੁਰੂ ਹੋਏ ਆਟੋ/ਈ-ਰਿਕਸ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News