ਕਰੋੜਾਂ ਰੁਪਏ ਦੀ ਲਾਗਤ ਨਾਲ ਹੋਵੇਗਾ ਬਿਆਸ ਰੇਲਵੇ ਸਟੇਸ਼ਨ ਦਾ ਨਵੀਕਰਨ
Tuesday, Mar 04, 2025 - 04:35 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼)- ਭਾਰਤ ਦੇ ਨਕਸ਼ੇ ’ਤੇ ਨੰਬਰ ਇਕ ਕਹਾਉਣ ਵਾਲਾ ਮਹੱਤਵਪੂਰਨ ਰੇਲਵੇ ਸਟੇਸ਼ਨ ਬਿਆਸ ਦੇ ਨਵੀਕਰਨ ’ਤੇ ਕਰੋੜਾਂ ਰੁਪਏ ਖਰਚ ਕਰਨ ਦੀ ਯੋਜਨਾ ਨੂੰ ਲੈ ਕੇ ਅੱਜ ਨਾਰਦਰਨ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਵਰਮਾ ਅਤੇ ਫਿਰੋਜ਼ਪੁਰ ਡਵੀਜ਼ਨ ਦੇ ਡੀ. ਆਰ. ਐੱਮ. ਸੰਜੇ ਸਾਹੂ ਵੱਲੋਂ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਮੰਤਵ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕਰਨਾ ਅਤੇ ਯਾਤਰੂਆਂ ਤੇ ਖਾਸ ਕਰ ਕੇ ਰਾਧਾ ਸੁਆਮੀ ਡੇਰਾ ਬਿਆਸ ਵਿਖੇ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਵੱਲੋਂ ਇਸ ਨਵੀਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਪੰਜਾਬ ਵਿਚ ਹੋਰ ਵੀ ਕਈ ਰੇਲਵੇ ਸਟੇਸ਼ਨਾਂ ਦਾ ਨਵੀਕਰਨ ਕੀਤਾ ਜਾ ਰਿਹਾ ਹੈ, ਉਸੇ ਹੀ ਲਿਸਟ ਵਿਚ ਬਿਆਸ ਰੇਲਵੇ ਸਟੇਸ਼ਨ ਦਾ ਨਾਮ ਮੋਹਰੀ ਆ ਰਿਹਾ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਨਜ਼ਦੀਕੀ ਧਾਰਮਿਕ ਸੰਸਥਾ ਡੇਰਾ ਰਾਧਾ ਸੁਆਮੀ ਬਿਆਸ ਜਿਥੇ ਹਰ ਭੰਡਾਰੇ ਮੌਕੇ 5 ਤੋਂ 8 ਲੱਖ ਤੱਕ ਸ਼ਰਧਾਲੂ ਸੰਗਤ ਦੇ ਰੂਪ ਵਿਚ ਇਥੇ ਪੁੱਜਦੇ ਹਨ ਅਤੇ ਬਾਬਾ ਜੀ ਵੱਲੋਂ ਦਿੱਤੇ ਜਾਂਦੇ ਸਤਿਸੰਗ ਪ੍ਰੋਗਰਾਮ ਵਿਚ ਸਮੂਲੀਅਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਜੇਕਰ ਦੇਖਿਆ ਜਾਵੇ ਤਾਂ ਸਫਾਈ ਪੱਖੋਂ ਵੀ ਬਿਆਸ ਸਟੇਸ਼ਨ ਰੇਲਵੇ ਦੀ ਨਜ਼ਰ ਵਿਚ ਹਮੇਸ਼ਾ ਨੰਬਰ ਵਨ ’ਤੇ ਰਿਹਾ ਹੈ ਅਤੇ ਨਾਮਣਾ ਵੀ ਖੱਟਿਆ ਹੈ। ਇਸ ਨਵੇਂ ਨਵੀਕਰਨ ਤਹਿਤ ਯਾਤਰੂਆਂ ਅਤੇ ਸ਼ਰਧਾਲੂਆਂ ਦੇ ਬੈਠਣ ਲਈ ਏ. ਸੀ. ਰੂਮ, ਲਿਫਟ, ਪਲੇਟਫਾਰਮ ਦਾ ਚੌੜਾ ਕਰਨਾ, ਰੇਲਾਂ ਦੀ ਆਵਾਜਾਈ ਨੂੰ ਵਧਾਉਣਾ ਆਦਿ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਭਾਵੇਂਕਿ ਇਸ ਰੇਲਵੇ ਸਟੇਸ਼ਨ ’ਤੇ ਹਰੇਕ ਆਉਣ ਜਾਣ ਵਾਲੇ ਸ਼ਰਧਾਲੂ ਅਤੇ ਯਾਤਰੂ ਨੂੰ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਬਿਨਾਂ ਕਿਸੇ ਪੱਖਪਾਤ ਤੋਂ ਮੁਫਤ ਸੇਵਾ ਦੀ ਸਹੂਲਤ ਦਿੱਤੀ ਜਾਂਦੀ ਹੈ ਅਤੇ ਅਕਸਰ ਹੀ ਯਾਤਰੂਆਂ ਦੇ ਸਾਮਾਨ ਨੂੰ ਉਨ੍ਹਾਂ ਦੇ ਸਾਧਨ ਤੱਕ ਪਹੁੰਚਾਉਣ ਦਾ ਕੰਮ ਵੀ ਡੇਰੇ ਦੇ ਚੋਣਵੇਂ ਸੇਵਾਦਾਰਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਸੇਵਾ ਭਾਵਨਾ ਨੂੰ ਲੈ ਕੇ ਹੀ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿਚ ਡੇਰਾ ਬਿਆਸ ਵੱਲੋਂ ਨਿਭਾਈ ਜਾਂਦੀ ਮਾਨਵਤਾ ਦੀ ਸੇਵਾ ਦੀ ਉਸਤਤ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8