ਬੱਚਿਆਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਸਕੂਲ ’ਚ ਦਿੱਤਾ ਜਾ ਰਿਹਾ ਸੁਰਸੁਰੀ ਵਾਲਾ ਖਾਣਾ

Friday, Nov 25, 2022 - 11:29 AM (IST)

ਬੱਚਿਆਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ, ਸਕੂਲ ’ਚ ਦਿੱਤਾ ਜਾ ਰਿਹਾ ਸੁਰਸੁਰੀ ਵਾਲਾ ਖਾਣਾ

ਬਟਾਲਾ- ਗੌਂਸਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਮਿਡ-ਡੇਅ ਮੀਲ ਲਈ ਆਈ ਕਣਕ-ਝੋਨੇ ’ਚ ਸੁਰਸੁਰੀ ਪਾਈ ਗਈ ਹੈ। ਰਸੋਈਏ ਇਹ ਹੀ ਚੌਲ ਬਣਾ ਕੇ ਬੱਚਿਆਂ ਨੂੰ ਖੁਆ ਰਹੇ ਹਨ, ਜਦਕਿ ਇਹ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਹੈ। ਸੁਰਸੁਰੀ ਲਗਣ ਕਾਰਨ ਇਨ੍ਹਾਂ ਦਾ ਪਾਊਡਰ ਬਣ ਗਿਆ ਹੈ। ਇਹ ਕਣਕ-ਝੋਨੇ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਭੇਜੇ ਜਾਂਦੇ ਹਨ, ਪਰ ਇਹ ਸਕੂਲ ’ਚ ਖ਼ਰਾਬ ਭੇਜੇ ਗਏ ਹਨ ਜਾਂ ਖ਼ਰਾਬ ਹੋ ਗਏ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਨਸ਼ੀਲੀਆਂ ਗੋਲੀਆਂ ਅਤੇ ਨਕਦੀ ਸਮੇਤ ਪੁਲਸ ਨੇ 4 ਨੂੰ ਕੀਤਾ ਗ੍ਰਿਫ਼ਤਾਰ, ਮਾਮਲਾ ਦਰਜ

ਸਕੂਲ ਦੀ ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਉਹ ਜੁਲਾਈ ’ਚ ਜੁਆਇਨ ਹੋਈ ਸੀ। ਫਿਰ ਉਨ੍ਹਾਂ ਨੂੰ ਡਰੰਮ ’ਚ ਪਏ ਅਨਾਜ ਬਾਰੇ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਮੰਨਿਆ ਹੈ ਕਿ ਕਣਕ ਖ਼ਰਾਬ ਹੋ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੱਚਿਆਂ ਨੂੰ ਨਵੇਂ ਆਏ ਰਾਸ਼ਨ ’ਚੋਂ ਮਿਡ-ਡੇਅ ਮੀਲ ਦਿੱਤਾ ਜਾ ਰਿਹਾ ਹੈ, ਜਦਕਿ ਕੁੱਕ ਦਾ ਕਹਿਣਾ ਹੈ ਕਿ ਚੌਲ ਸਹੀ ਢੰਗ ਨਾਲ ਪਕਾਏ ਜਾ ਰਹੇ ਹਨ। ਡੀ.ਈ.ਓ ਐਲੀਮੈਂਟਰੀ ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ। ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰਨਗੇ।


 


author

Shivani Bassan

Content Editor

Related News