ਟਰੈਕਟਰ ਦੇ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ, ਚਾਲਕ ਖ਼ਿਲਾਫ਼ ਕੇਸ ਦਰਜ

10/28/2020 10:25:09 AM

ਬਟਾਲਾ (ਜ. ਬ.): ਬੀਤੀ ਦੇਰ ਸ਼ਾਮ ਕਸਬਾ ਕੋਟ ਸੂਰਤ ਮੱਲ੍ਹੀ ਦੇ ਨਜ਼ਦੀਕ ਪਿੰਡ ਖੈਹਿਰਾ ਸੁਲਤਾਨ ਵਿਖੇ ਤੇਜ ਰਫ਼ਤਾਰ ਟਰੈਕਟਰ ਦੇ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : SGPC ਅਤੇ ਸਤਿਕਾਰ ਕਮੇਟੀਆਂ ਵਿਚਾਲੇ ਹੋਈ ਝੜਪ 'ਤੇ ਬੋਲੇ ਸੁਖਬੀਰ , ਕਾਂਗਰਸ 'ਤੇ ਲਾਏ ਵੱਡੇ ਦੋਸ਼

ਇਸ ਸਬੰਧੀ ਮ੍ਰਿਤਕ ਦੇ ਬੇਟੇ ਹਰਚਰਨ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਗੋਪਾਲ ਸਿੰਘ (78) ਪੁੱਤਰ ਪੂਰਨ ਸਿੰਘ ਬੀਤੀ ਦੇਰ ਸ਼ਾਮ ਪਿੰਡ ਦੀ ਇਕ ਦੁਕਾਨ ਤੋਂ ਰਾਸ਼ਨ ਲੈ ਕੇ ਆਪਣੇ ਘਰ ਵਾਪਸ ਆ ਰਹੇ ਸਨ, ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੈਕਟਰ, ਜਿਸਨੂੰ ਸੁਮਿਤ ਸਿੰਘ ਪੁੱਤਰ ਮੁਲਖਾ ਸਿੰਘ ਚਲਾ ਰਿਹਾ ਸੀ, ਨੇ ਮੇਰੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਹੇਠਾਂ ਡਿੱਗ ਗਏ ਅਤੇ ਟਰੈਕਟਰ ਉਪਰੋਂ ਲੰਘ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਉਕਤ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੈਕਟਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਟ ਚਾਲਕ ਸੁਮਿਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਦਿੱਤਾ।

ਇਹ ਵੀ ਪੜ੍ਹੋ :  ਜਨਾਨੀ ਨਾਲ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ


Baljeet Kaur

Content Editor

Related News