ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ ''ਚ ਗਏ ਮੈਂਬਰਾਂ ਦੇ ਪਰਿਵਾਰਾਂ ਦੀ ਡਾ. ਓਬਰਾਏ ਨੇ ਲਈ ਸਾਰ

08/05/2020 5:11:54 PM

ਬਟਾਲਾ (ਮਠਾਰੂ) : ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ 'ਚ ਗਏ ਬਟਾਲਾ ਦੇ 12 ਮੈਂਬਰਾਂ ਦੇ ਪੀੜਤ ਪਰਿਵਾਰਾਂ ਦੀ ਸਾਰ ਲੈਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਅੱਗੇ ਆਏ ਹਨ। ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਸਮਾਜ ਸੇਵੀ ਆਗੂ ਅਤੇ ਬਟਾਲਾ ਦੇ ਸੀਨੀਅਰ ਨੁਮਾਇੰਦੇ ਸੁਖਦੀਪ ਸਿੰਘ ਸੁੱਖ ਤੇਜਾ ਨਾਲ ਆਪਣੀ ਟੀਮ ਸਮੇਤ ਪੀੜਤ ਪਰਿਵਾਰਾਂ ਦੇ ਘਰਾਂ 'ਚ ਪਹੰਚ ਕੇ ਜਿਥੇ ਡਾ. ਓਬਰਾਏ ਵਲੋਂ ਦੁੱਖ ਸਾਂਝਾ ਕੀਤਾ ਗਿਆ ਹੈ, ਉਥੇ ਨਾਲ ਹੀ 12 ਪਰਿਵਾਰਾਂ ਨੂੰ ਰਾਸ਼ਨ ਦੀਆਂ ਵੱਡੀਆਂ ਕਿੱਟਾਂ ਵੀ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋਂ : ਸ਼ਰਮਨਾਕ: ਕਈ ਘੰਟੇ ਤੜਫ਼ਦੀ ਰਹੀ ਗਰਭਵਤੀ ਡਾਕਟਰਾਂ ਨੇ ਨਹੀਂ ਕੀਤਾ ਇਲਾਜ, ਜੱਚਾ-ਬੱਚਾ ਦੀ ਮੌਤ (ਵੀਡੀਓ)

ਇਸ ਮੌਕੇ ਸੀਨੀਅਰ ਆਗੂ ਸੁੱਖ ਤੇਜਾ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਅਤੇ ਸਮਾਜ ਸੇਵੀ ਕਾਰਜ਼ਾ 'ਚ ਡਾ. ਓਬਰਾਏ ਬਹੁਤ ਅੱਗੇ ਲੰਘ ਚੁੱਕੇ ਹਨ। ਕਿਉਂਕਿ ਹਰ ਸੰਕਟ ਦੀ ਘੜੀ 'ਚ ਉਨ੍ਹਾਂ ਹਮੇਸ਼ਾਂ ਦੀ ਤਰ੍ਹਾਂ ਦੀਨ ਦੁਖੀਆਂ ਦੀ ਸਹਾਇਤਾ ਕਰਨ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਇਸ ਮੌਕੇ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਦੱਸਿਆਂ ਕਿ ਡਾ. ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਵੱਡੇ ਪੱਧਰ 'ਤੇ ਹਰ ਵਰਗ ਦੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਜਦਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 12 ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹਾਥੀ ਗੇਂਟ ਬਟਾਲਾ, ਕਪੂਰੀ ਗੇਟ ਅਤੇ ਹੋਰ ਇਲਕਿਆਂ 'ਚ ਰਹਿੰਦੇ ਗਰੀਬ ਪਰਿਵਾਰ ਬਿਲਕੁੱਲ ਬੇਸਹਾਰਾ ਹੋ ਗਏ ਹਨ, ਜਿਸ ਕਰ ਕੇ ਅੱਜ ਸਰਬੱਤ ਦਾ ਭਲਾ ਟਰਸੱਟ ਨੇ ਇਨ੍ਹਾਂ ਲੋੜਵੰਦ ਪੀੜਤ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਹੋਰ ਸਹਾਇਤਾ ਕਰਨ ਅਤੇ ਪੈਨਸ਼ਨਾਂ ਲਗਾਉਣ ਸਬੰਧੀ ਡਾ. ਓਬਰਾਏ ਨੂੰ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਮੈਂਬਰ ਹਰਮਿੰਦਰ ਸਿੰਘ ਬੱਬੂ, ਹਰਪਾਲ ਸਿੰਘ, ਸੋਨੂੰ ਸੱਗੂ, ਮਤਲੇਸ਼ ਸਿੰਘ, ਵਿੱਕੀ ਘੁੰਮਣ, ਵਰਿੰਦਰ ਸਿੰਘ, ਦੀਪੂ ਕੁਮਾਰ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।

ਇਹ ਵੀ ਪੜ੍ਹੋਂ : ਸਾਬਕਾ ਫ਼ੌਜੀ ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ


Baljeet Kaur

Content Editor

Related News