ਖੇਮਕਰਨ : ਭਾਰਤ-ਪਾਕਿ ਸਰਹੱਦ ’ਤੇ ਪਾਕਿ ਵੱਲੋਂ ਆਏ ਡਰੋਨ ’ਤੇ BSF ਨੇ ਕੀਤੀ ਫਾਇਰਿੰਗ
Monday, Jun 06, 2022 - 05:27 PM (IST)
ਖੇਮਕਰਨ (ਸੋਨੀਆ) : ਭਾਰਤ-ਪਾਕਿਸਤਾਨ ਸਰਹੱਦ ’ਤੇ ਦਿਨ-ਬ-ਦਿਨ ਪਾਕਿਸਤਾਨੀ ਡਰੋਨ ਰਾਹੀਂ ਭਾਰਤ ’ਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕਰਨ ਅਤੇ ਸਰਹੱਦ ’ਤੇ ਨਿਗਰਾਨੀ ਰੱਖਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਦੇਰ ਰਾਤ ਬੀ. ਓ. ਪੀ. ਕਾਲੀਆ ’ਤੇ ਸਥਿਤ ਬੀ. ਐੱਸ. ਐੱਫ਼. ਬਟਾਲੀਅਨ 103 ਵੱਲੋਂ ਫਿਰ ਤੋਂ ਡਰੋਨ ਦੀ ਆਵਾਜ਼ ਸੁੁਣਨ ’ਤੇ ਲੱਗਭਗ 33 ਰੌਂਦ ਫਾਇਰ ਤੇ 4 ਈਲੂ ਬੰਬ ਦਾਗ਼ਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਬੀ. ਓ. ਪੀ. ਕਾਲੀਆ ਵਿਖੇ ਮੌਜੂਦ ਬਟਾਲੀਅਨ 103 ਨੌਜਵਾਨਾਂ ਵੱਲੋਂ ਬੀ. ਪੀ. ਨੰਬਰ 149/15-149/4 ’ਤੇ ਡਰੋਨ ਦੀ ਸ਼ੱਕੀ ਆਵਾਜ਼ ਸੁੁਣੀ, ਜਿਸ ਨੂੰ ਨਿਸ਼ਾਨਾ ਬਣਾਉਂਦਿਆਂ ਤੁਰੰਤ 33 ਰੌਂਦ ਫਾਇਰ ਕੀਤੇ ਗਏ ਅਤੇ 4 ਈਲੂ ਬੰਬ ਸੁੱਟੇ ਗਏ। ਇਸ ਦੌਰਾਨ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀ. ਐੱਸ. ਐੱਫ. ਬਟਾਲੀਅਨ 103 ਦੇ ਉੱਚ ਅਧਿਕਾਰੀਆਂ ਅਤੇ ਪੁਲਸ ਥਾਣਾ ਵਲਟੋਹਾ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ