ਕਿਰਤ ਕਾਨੂੰਨ ਉਪਰ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਕਾਮਰੇਡ ਕਿਰਨਜੀਤ

05/22/2020 8:47:30 PM

ਵਲਟੋਹਾ, (ਗੁਰਮੀਤ)- ਭਾਰਤੀ ਕਮਿਊਨਿਸਟ ਪਾਰਟੀ, ਸਰਭ ਭਾਰਤ ਨੌਜਵਾਨ ਸਭਾ, ਖੇਤ ਮਜਦੂਰ ਸਭਾ ਦੇ ਆਗੂਆਂ ਦੀ ਅਹਿਮ ਮੀਟਿੰਗ ਵਲਟੋਹਾ ਵਿਖੇ ਹੋਈ। ਜਿਸ ਵਿਚ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨ ਨੂੰ ਕਮਜੋਰ ਕਰਨ ਅਤੇ ਤੋੜਨ ਦਾ ਵਿਰੋਧ ਕੀਤਾ ਗਿਆ। ਬਲਾਕ ਸੈਕਟਰੀ ਕਾਮਰੇਡ ਕਿਰਨਜੀਤ ਕੌਰ ਨੇ ਕਿਹਾ ਕਿ ਸਰਕਾਰ ਮਜਦੂਰਾਂ ਦੀ ਵਿਘੜਦੇ ਜਾ ਰਹੇ ਹਾਲਤਾਂ ਦੀ ਜਿੰਮੇਵਾਰ ਹੈ ਤੇ ਮਜਦੂਰਾਂ ਨੂੰ ਰਾਹਤ ਦੇਣ ਦੀ ਜਗ੍ਹਾ ਸਰਕਾਰ ਕਿਰਤ ਕਾਨੂੰਨ ਨੂੰ ਕਮਜੋਰ ਕਰਕੇ ਮਜ਼ਦੂਰਾਂ ਦੇ ਸ਼ੋਸ਼ਣ ਦਾ ਰਾਹ ਪੱਧਰਾ ਕਰ ਰਹੀ ਹੈ ਜੋ ਕਿ ਬਿਲਕੁਲ ਹੀ ਬਰਦਾਸ਼ਤ ਨਹੀਂ ਹੋਵੇਗਾ। ਸਰਕਾਰ ਦੇ ਐਲਾਨੇ ਰਾਹਤ ਫੰਡਾਂ 'ਚ ਕੀਤੇ ਵੀ ਮਜਦੂਰਾਂ ਦਾ ਜ਼ਿਕਰ ਨਹੀਂ ਹੈ। ਮਜਦੂਰ ਆਪਣੇ ਘਰਾਂ ਨੂੰ ਸੈਂਕੜੇ ਕਿਲੋਮੀਟਰ ਪੈਦਲ ਜਾ ਰਹੇ ਹਨ, ਉਨ੍ਹਾਂ ਲਈ ਬੱਸਾਂ ਦਾ ਪ੍ਰਬੰਧ ਨਹੀਂ ਹੈ ਅਤੇ ਜੋ ਘਰਾਂ ਵਿਚ ਹਨ ਉਨ੍ਹਾਂ ਲਈ ਵੀ ਰਾਸ਼ਨ ਦਾ ਪ੍ਰਬੰਧ ਹੋਣ ਦੇ ਦਾਅਵੇ ਸਿਰਫ ਝੂਠ ਦਾ ਪੁਲੰਦਾ ਹਨ। ਨੌਜਵਾਨ ਸਭਾ ਦੇ ਆਗੂ ਵਿਸ਼ਾਲਦੀਪ ਵਲਟੋਹਾ ਨੇ ਕਿਹਾ ਕੇ ਕਿਰਤ ਦਿਨ 8 ਘੰਟੇ ਤੋਂ ਵਧਾ ਕੇ 12 ਘੰਟੇ ਦੀ ਥਾਂ 6 ਘੰਟੇ ਕੀਤਾ ਜਾਵੇ ਜਿਸ ਨਾਲ ਬੇਰੁਜਗਾਰੀ ਦੀ ਸਮੱਸਿਆ ਦਾ ਵੀ ਹੱਲ ਹੋ ਸਕਦਾ ਹੈ ਪਰ ਸਰਕਾਰ ਪੂੰਜੀ ਪਤੀਆਂ ਦੇ ਮੁਨਾਫੇ ਨੂੰ ਮੁੱਖ ਰੱਖ ਕੇ ਮਜਦੂਰਾਂ ਦੇ ਹਾਲਤ ਹੋਰ ਖਰਾਬ ਕਰ ਰਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮਜਦੂਰਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਆਪਣੇ ਘਰਾਂ ਨੂੰ ਪਹੁੰਚੇ ਮਜਦੂਰਾਂ ਦੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਗੁਰਵੇਲ ਸਿੰਘ ਵਲਟੋਹਾ, ਗੁਰਪ੍ਰਤਾਪ ਸਿੰਘ ਵਲਟੋਹਾ, ਲਾਲ ਸਿੰਘ ਵਲਟੋਹਾ, ਪ੍ਰਭਜੀਤ ਸਿੰਘ ਵਲਟੋਹਾ, ਰਣਜੀਤ ਸਿੰਘ ਕੋਟਲੀ ਆਦਿ ਹਾਜ਼ਰ ਸਨ।


Bharat Thapa

Content Editor

Related News