ਜਮੀਨ ਹਡ਼ੱਪਣ ਕਰਕੇ ਬਜ਼ੁਰਗ ਦੀ ਕੀਤੀ ਬੇ ਰਹਿਮੀ ਨਾਲ ਕੁੱਟਮਾਰ

06/18/2019 2:13:42 AM

ਤਰਨਤਾਰਨ, (ਮਿਲਾਪ)- ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਕੱਦ ਗਿੱਲ ਦੇ 58 ਸਾਲਾਂ ਬਜ਼ੁਰਗ ਜੈਲ ਸਿੰਘ ਨੇ ਤਰਨ ਤਾਰਨ ਦੇ ਐਸ ਐਸ ਪੀ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਸਦੇ ਪਿੰਡ ਵਿਚ ਹੀ ਰਹਿਣ ਵਾਲੇ ਕੱੁਝ ਲੋਕ ਉਸਦੀ ਤਿੰਨ ਕਿਲੇ ਜਮੀਨ ਉਪਰ ਕਬਜ਼ਾ ਕਰਨਾ ਚਾਹੁੰਦੇ ਹਨ। ਕਿਉਂਕਿ ਉਹ ਬਹਿਕ ’ਤੇ ਇੱਕਲਾ ਰਹਿੰਦਾ ਹੈ ਅਤੇ ਜਿਆਦਾਤਰ ਲੁਧਿਆਣੇ ਵਿਚ ਹੀ ਰਹਿੰਦਾ ਹੈ ਕਿਉਂਕਿ ਉਹ ਬੀ ਐੱਸ ਐੱਨ ਐੱਲ ਵਿਚ ਨੌਕਰੀ ਕਰਦਾ ਹੈ। ਬਜ਼ੁਰਗ ਨੇ ਕਿਹਾ ਕਿ ਉਹ ਪਰਿਵਾਰ ਵਿਚ ਇੱਕਲਾ ਹੀ ਰਹਿੰਦਾ ਹੈ ਉਸਦੇ ਰਿਸ਼ਤੇ ਵਿਚ ਇਕ ਭਤੀਜਾ ਹੈ ਜੋ ਉਸਦੀ ਦੇਖਭਾਲ ਕਰਦਾ ਹੈ, ਪਰ ਉਕਤ ਲੋਕ ਉਸਨੂੰ ਇੱਕਲਾ ਸਮਝ ਕੇ ਉਸਦੀ ਜਮੀਨ ਹਡ਼ੱਪਣਾ ਚਾਹੁੰਦੇ ਹਨ। ਇਸੇ ਹੀ ਰੰਜਿਸ਼ ਤਹਿਤ ਬੀਤੇ ਦਿਨੀਂ ਉਨ੍ਹਾਂ ਨੇ ਮੇਰੇ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਕਿਸੇ ਕੰਮ ਲਈ ਆਪਣੀ ਸਕੂਟਰੀ ’ਤੇ ਘਰੋਂ ਜਾਣ ਲੱਗਾ ਰਸਤੇ ਵਿਚ ਉਕਤ ਲੋਕਾਂ ਨੇ ਘੇਰ ਕੇ ਮੇਰੀ ਕੁੱਟਮਾਰ ਕੀਤੀ ਮੇਰੀ ਇਕ ਉਂਗਲੀ ਵੱਢ ਸੁੱਟੀ ਅਤੇ ਮੈਨੂੰ ਘਰ ਵਿਚ ਬੰਧੀ ਬਣਾ ਰੱਖਿਆ ਅਤੇ ਕੁੱਟਮਾਰ ਕਰਦੇ ਰਹੇ, ਜਦੋਂ ਇਸਦਾ ਪਤਾ ਮੇਰੇ ਭਰਾ ਨੂੰ ਲੱਗਾ ਤਾਂ ਉਹ ਪਿੰਡ ਦਾ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਨੂੰ ਨਾਲ ਲੈ ਕੇ ਪੁਲਸ ਦੀ ਮਦਦ ਨਾਲ ਮੌਨੂੰ ਛੱੁਡ ਇਆ ਅਤੇ ਉਸੇ ਅਧਿਕਾਰੀ ਨੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ, ਪਰ ਅੱਜ ਉਹੀ ਪੁਲਸ ਅਧਿਕਾਰੀ ਮੇਰੀ ਕੋਈ ਗੱਲ ਨਹੀਂ ਸੁਣ ਰਹੇ, ਉਲਟਾ ਮੇਰੇ ’ਤੇ ਹੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ, ਬਜ਼ੁਰਗ ਵਿਅਕਤੀ ਨੇ ਉੱਚ ਅਧਿਕਾਰੀਆਂ ਰਾਹੀਂ ਇਨਸਾਫ ਦੀ ਫਰਿਆਦ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਨਰਿੰਦਰ ਸਿੰਘ ਨੇ ਕਿਹਾ ਕਿ ਦੋਨਾਂ ਪਾਰਟੀਆਂ ਵਿਚ ਕਿਸੇ ਗੱਲ ਤੋਂ ਝਗਡ਼ਾ ਹੋਇਆ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਕ ਪਾਰਟੀ ਵਲੋਂ ਜੈਲ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਹੁਣ ਜੈਲ ਸਿੰਘ ਦੀ ਡਾਕਟਰੀ ਰਿਪੋਰਟ ਤੋਂ ਬਾਅਦ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News