ਪਾਕਿਸਤਾਨ ਸਥਿਤ ਗੁਰਦੁਆਰਾ 'ਬੇਰ ਸਾਹਿਬ' ਦੀ ਜ਼ਮੀਨ ਦਾ ਕਬਜ਼ਾ ਛੁਡਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ

Thursday, Jul 18, 2024 - 05:14 PM (IST)

ਅੰਮ੍ਰਿਤਸਰ- ਪਾਕਿਸਤਾਨੀ ਪੰਜਾਬ ਦੇ ਸਿਆਲਕੋਟ 'ਚ ਸਥਿਤ 500 ਸਾਲ ਪੁਰਾਣੇ ਗੁਰਦੁਆਰਾ 'ਬੇਰ ਸਾਹਿਬ' ਦੇ ਪਵਿੱਤਰ ਤਲਾਅ ਨੂੰ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ ਹੈ। ਇਹ ਕਾਰਵਾਈ ਮੰਗਲਵਾਰ ਨੂੰ ਹੋਈ ਸੀ ਅਤੇ ਇਸ ਸਮੇਂ ਇਹ ਜਗ੍ਹਾ ਕਬਜ਼ੇ ਮੁਕਤ ਹੋ ਗਈ ਹੈ। ਸਰਕਾਰ ਦੇ ਇਸ ਉਪਰਾਲੇ ਤੋਂ ਬਾਅਦ ਉੱਥੋਂ ਦੇ ਗ੍ਰੰਥੀ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਤੋਂ ਸਰੋਵਰ ਦੀ ਸੇਵਾ ਕਰਨ ਦੀ ਮੰਗ ਉਠਾਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕੁੱਲ 66 ਕਨਾਲ ਜ਼ਮੀਨ ਹੈ। ਗੁਰਦੁਆਰਾ ਸਾਹਿਬ ਕਰੀਬ 8 ਕਨਾਲਾਂ 'ਤੇ ਸਥਿਤ ਹੈ, ਜਦਕਿ ਕਾਰਵਾਈ ਕਰਦਿਆਂ ਸਰੋਵਰ ਦੇ ਆਲੇ-ਦੁਆਲੇ 9 ਕਨਾਲਾਂ 'ਚ ਬਣੀਆਂ ਦੁਕਾਨਾਂ ਅਤੇ ਰਿਹਾਇਸ਼ੀ ਉਸਾਰੀਆਂ ਨੂੰ ਢਾਹ ਕੇ ਖਾਲੀ ਕਰਵਾਇਆ ਗਿਆ। ਉਸ ਦਾ ਕਹਿਣਾ ਹੈ ਕਿ ਇਸ ਵੇਲੇ 49 ਕਨਾਲ ’ਤੇ ਕਬਜ਼ੇ ਹਨ। ਗ੍ਰੰਥੀ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਬਾਕੀ ਜ਼ਮੀਨ ਖਾਲੀ ਕਰਵਾਉਣ ਲਈ ਭਾਰਤ ਸਰਕਾਰ ਰਾਹੀਂ ਪਾਕਿਸਤਾਨ ਸਰਕਾਰ ’ਤੇ ਦਬਾਅ ਪਾਇਆ ਜਾਵੇ।

ਇਹ ਵੀ ਪੜ੍ਹੋ- ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼

ਗੁਰਦੁਆਰਾ ਬੇਰ ਸਾਹਿਬ ਨੂੰ ਬਾਬਾ ਬੇਰੀ ਜਾਂ ਬਾਬਾ ਬੇਰ ਵੀ ਕਿਹਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਜਸਕਰਨ ਸਿੰਘ ਨੇ ਦੱਸਿਆ ਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ।ਉਸ ਸਮੇਂ ਦਾ ਵਿਸ਼ਾਲ ਬੇਰ ਦਾ ਰੁੱਖ ਅੱਜ ਵੀ ਮੌਜੂਦ ਹੈ। ਕਿਹਾ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਨਿਰਮਾਣ ਨੱਥਾ ਸਿੰਘ ਨੇ ਕਰਾਇਆ ਸੀ। ਇੱਥੇ ਇੱਕ ਵੱਡਾ ਬਾਗ, ਫੁੱਲ, ਇੱਕ ਖੂਹ ਅਤੇ ਰਹਿਣ ਲਈ ਕਮਰੇ ਵੀ ਹਨ। ਦੇਸ਼ ਦੀ ਵੰਡ ਤੋਂ ਬਾਅਦ ਇਹ ਉਜਾੜ ਹੋ ਗਿਆ। ਇਸ ਤੋਂ ਬਾਅਦ 1992 'ਚ ਜਦੋਂ ਬਾਬਰੀ ਮਸਜਿਦ ਵਿਵਾਦ ਹੋਇਆ ਤਾਂ ਇਸ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ। ਉਸ ਦਾ ਕਹਿਣਾ ਹੈ ਕਿ ਸਥਾਨਕ ਸਿੱਖਾਂ ਦੀ ਮੰਗ 'ਤੇ 2012 'ਚ ਇਸ ਨੂੰ ਖੋਲ੍ਹਿਆ ਗਿਆ ਸੀ ਅਤੇ ਫਿਰ 2016 'ਚ ਸਿੱਖ ਮਰਿਆਦਾ ਅਨੁਸਾਰ ਇੱਥੇ ਪ੍ਰਕਾਸ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਦੀ ਰੇਡ ਦੇਖ 2 ਥਾਈ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News