ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ

Monday, Oct 28, 2024 - 04:52 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ): ਸਥਾਨਿਕ ਸਿਵਲ ਡਿਫੈਂਸ ਵਲੋ ਸਰਕਾਰੀ ਪ੍ਰਾਇਮਰੀ ਸਕੂਲ, ਬਰਾਂਚ ਨੰ. 5, ਸਰਕੁਲਰ ਰੋਡ ਬਟਾਲਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ “ਆਉ ਹਰੀਆਵਲ ਦੀਵਾਲੀ ਮਨਾਈਏ”। ਇਸ ਮੌਕੇ ਹਰਬਖਸ਼ ਸਿੰਘ-ਸਿਵਲ ਡਿਫੈਂਸ, ਹੈਡ ਟੀਚਰ ਰੁਪਿੰਦਰ ਕੌਰ, ਸੁਖਦੇਵ ਸਿੰਘ, ਪੂਨਮ ਬਾਲਾ, ਮਮਤਾ ਦੇਵੀ, ਜਤਿੰਦਰਪਾਲ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਰਹੇ।

ਇਹ ਵੀ ਪੜ੍ਹੋ-  ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ ਇਸ ਦਿਨ ਪਟਾਕੇ ਵੀ ਚਲਾਏ ਜਾਂਦੇ ਹਨ ਪਰ ਇਹਨਾਂ ਜਿਆਦਾ ਧਮਾਕੇਦਾਰ ਪਟਾਕਿਆਂ ਕਾਰਣ ਹੋ ਰਹੇ ਵਾਤਾਵਰਣ, ਸਾਡੀ ਸਿਹਤ, ਪੰਛੀਆਂ, ਜਾਨਵਰਾਂ ਤੇ ਜਾਨੀ-ਮਾਲੀ ਨੁਕਸਾਨ ਬਾਰੇ ਦੱਸਿਆ। ਬੱਚਿਆਂ ਨੂੰ ਦੱਸਿਆ ਗਿਆ ਕਿ ਸੜਕਾਂ, ਬਜਾਰਾਂ, ਗਲੀਆਂ, ਵਹੀਕਲਾਂ ਲਾਗੇ ਪਟਾਕੇ ਨਾ ਚਲਾਏ ਜਾਣ ਇਸ ਕਾਰਣ ਕੋਈ ਹਾਦਸਾ ਵਾਪਰ ਸਕਦਾ ਹੈ। ਆਖਰ ਵਿਚ ਗ੍ਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News