ਇਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
Monday, Oct 28, 2024 - 11:13 AM (IST)
ਮਜੀਠਾ (ਪ੍ਰਿਥੀਪਾਲ)-ਪੁਲਸ ਥਾਣਾ ਮਜੀਠਾ ਅਧੀਨ ਆਉਂਦੇ ਇਕ ਸ਼ਮਸ਼ਾਨਘਾਟ ਵਿਖੇ ਨੌਜਵਾਨ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਗੋਪੀ (36) ਪੁੱਤਰ ਮਲੂਕ ਸਿੰਘ ਵਾਸੀ ਪਿੰਡ ਹਰੀਆਂ ਜੋ ਕਿ ਕੰਬਾਇਨ ਚਲਾਉਣ ਦਾ ਕੰਮ ਕਰਦਾ ਸੀ ਜੋ ਬੀਤੀ ਰਾਤ ਘਰ ਨਹੀਂ ਆਇਆ ਤੇ ਅੱਜ ਤੜਕਸਾਰ ਮਜੀਠਾ ਦੇ ਸ਼ਮਸ਼ਾਨਘਾਟ ਦੇ ਨੇੜੇ ਲੰਘਦੇ ਲੋਕਾਂ ਨੇ ਇਕ ਡਿੱਗੇ ਵਿਅਕਤੀ ਨੂੰ ਵੇਖਿਆ ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਦਾ ਪਤਾ ਲੱਗਾ ਕਿ ਇਹ ਵਿਅਕਤੀ ਨੇੜਲੇ ਪਿੰਡ ਹਰੀਆਂ ਦਾ ਹੈ, ਜਿਸ ਦੀ ਇਤਲਾਹ ਲੋਕਾਂ ਨੇ ਮ੍ਰਿਤਕ ਦੇ ਘਰ ਦਿੱਤੀ। ਉਕਤ ਨੌਜਵਾਨ ਪਰਿਵਾਰ ਵੱਲੋਂ ਕਈ ਵਾਰ ਰੋਕਣ ਦੇ ਬਾਵਜੂਦ ਨਸ਼ੇ ਨਹੀਂ ਛੱਡ ਰਿਹਾ ਸੀ। ਅਖੀਰ ਨਸ਼ੇ ਦੀ ਜ਼ਿਆਦਾ ਡੋਜ਼ ਲੈਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- SGPC ਦੀ ਚੋਣ ਨੂੰ ਲੈ ਕੇ SAD ਵੱਲੋਂ ਮੰਥਨ, ਡਾ. ਦਲਜੀਤ ਚੀਮਾ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8