ਪਸ਼ੂ ਪਾਲਣ ਵਿਭਾਗ ਵੱਲੋਂ ਪਠਾਨਕੋਟ ਵਿਖੇ ਲਗਾਇਆ ਗਿਆ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ

Friday, Nov 29, 2024 - 01:42 PM (IST)

ਪਸ਼ੂ ਪਾਲਣ ਵਿਭਾਗ ਵੱਲੋਂ ਪਠਾਨਕੋਟ ਵਿਖੇ ਲਗਾਇਆ ਗਿਆ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ

ਪਠਾਨਕੋਟ- ਅੱਜ ਸਿਵਲ ਪਸ਼ੂ ਹਸਪਤਾਲ ਘੋਹ ਦੇ ਅਧੀਨ ਪੈਂਦੇ ਪਿੰਡ ਡੱਡਵਾਂ ਵਿਖੇ ਮਾਨਯੋਗ ਕੈਬਨਿਟ ਮੰਤਰੀ ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਦਾਰ ਗੁਰਮੀਤ  ਸਿੰਘ ਖੁਡੀਆਂ ਦੀ ਯੋਗ ਅਗਵਾਈ ਹੇਠ ਅਤੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਮੁਕੇਸ ਗੁਪਤਾ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਡਾਕਟਰ ਗੁਲਸ਼ਨ ਚੰਦ ਵੈਟਨਰੀ ਅਫ਼ਸਰ ਸਿਵਲ ਪਸ਼ੂ ਹਸਪਤਾਲ ਘੋਹ ਜ਼ਿਲਾ ਪਠਾਨਕੋਟ  ਵੱਲੋਂ ਲਗਾਇਆ ਗਿਆ। ਇਸ ਕੈਂਪ ਵਿੱਚ  56 ਪਸ਼ੂ ਪਾਲਕਾਂ ਨੇ ਹਿੱਸਾ ਲਿਆ। 

 ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵਾਂ ਪਾਸਿਓਂ ਚੱਲੀਆਂ ਤਾਬੜਤੋੜ ਗੋਲੀਆਂ

ਕੈਂਪ ਵਿੱਚ ਆਏ ਪਸ਼ੂ ਪਾਲਕਾਂ ਨੂੰ ਡਾਕਟਰ ਮੁਕੇਸ਼ ਕੁਮਾਰ ਗੁਪਤਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਠਾਨਕੋਟ ਅਤੇ ਸੀਨੀਅਰ ਵੈਟਰਨਰੀ ਅਫ਼ਸਰ ਪਠਾਨਕੋਟ ਡਾਕਟਰ ਵਿਜੇ ਕੁਮਾਰ ਨੇ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਜ਼ੰਗੀ ਪੱਧਰ 'ਤੇ ਕੀਤੀ ਜਾ ਰਹੀ ਮੂੰਹ ਖੁਰ ਵੈਕਸੀਨ ਬਾਰੇ ਜਾਗਰੂਕ ਕੀਤਾ ਅਤੇ ਕਿਸਾਨ ਕਰੈਡਿਟ ਕਾਰਡ ਤਹਿਤ ਪਸ਼ੂ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਕਰਜ਼ਾ ਲੈਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

PunjabKesari

ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਇਸ ਮੌਕੇ 'ਤੇ ਵੈਟਨਰੀ ਅਫ਼ਸਰ ਘੋਹ ਡਾਕਟਰ ਗੁਲਸ਼ਨ ਕੁਮਾਰ ਨੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਮਨੁੱਖ ਨੂੰ ਆਪਣੇ ਘਰ ਇਕ ਦੁੱਧ ਦੇਣ ਵਾਲਾ ਪਸ਼ੂ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਜੋ ਮਿਲਾਵਟੀ ਦੁੱਧ ਅਤੇ ਉਸ ਤੋਂ ਬਣੀਆਂ ਵਸਤਾਂ ਜਿਵੇਂ ਪਨੀਰ, ਦਹੀ ਅਤੇ ਖੋਹਾ ਆਦਿ  ਦੀ ਮਿਲਾਵਟ  ਤੋਂ ਬੱਚ ਕੇ ਆਪਣੇ ਬੱਚਿਆਂ ਦੀ ਤੰਦਰੁਸਤੀ ਵੱਲ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਆਏ ਹੋਏ ਪਸ਼ੂ ਪਾਲਕਾਂ ਦੇ 141 ਪਸ਼ੂਆਂ ਨੂੰ ਪੇਟ ਦੇ ਕੀੜੇ ਮਾਰ ਦਵਾਈ  ਅਤੇ ਪਸ਼ੂਆਂ ਦੀ ਸਿਹਤ ਲ‌ਈ ਮਿਨਰਲ ਮਿਕਸਚਰ ਪਾਉਡਰ ਵੰਡਿਆ ਗਿਆ। 

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News