ਕ੍ਰਿਟੀਕਲ ਕੇਅਰ ਯੂਨਿਟ ਲਈ 3 ਕਰੋੜ ਦੀ ਰਾਸ਼ੀ ਜਾਰੀ, ਐਮਰਜੈਂਸੀ ਵਾਰਡ ਨੂੰ ਜੱਚਾ-ਬੱਚਾ ਵਾਰਡ ’ਚ ਕੀਤਾ ਗਿਆ ਤਬਦੀਲ

02/19/2024 5:14:54 PM

ਤਰਨਤਾਰਨ (ਰਮਨ)- ਸਥਾਨਕ ਸਰਕਾਰੀ ਹਸਪਤਾਲ ਵਿਖੇ ਮੌਜੂਦ ਐਮਰਜੈਂਸੀ ਵਾਰਡ ਦੀ ਇਮਾਰਤ ਨੂੰ ਢਹਿ ਢੇਰੀ ਕਰਦੇ ਹੋਏ 16 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਇਮਾਰਤ ਬਣਾਉਣ ਦੀ ਮਨਜ਼ੂਰੀ ਸਰਕਾਰ ਵਲੋਂ ਜਾਰੀ ਕਰ ਦਿੱਤੀ ਗਈ ਹੈ। ਜਿਸ ਲਈ ਸਰਕਾਰ ਵਲੋਂ ਇਸ ਇਮਾਰਤ ਲਈ 3 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਣ ਉਪਰੰਤ ਕੁਝ ਦਿਨਾਂ ਵਿਚ ਕੰਮਕਾਜ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਐਮਰਜੈਂਸੀ ਵਾਰਡ ਨੂੰ ਹਸਪਤਾਲ ਵਿਚ ਬਣਾਈ ਗਈ ਜੱਚਾ-ਬੱਚਾ ਦੀ ਨਵੀਂ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੁਸ਼ਮਾਨ ਭਾਰਤ ਮਿਸ਼ਨ ਸਕੀਮ ਦੇ ਅਧੀਨ ਸਿਵਲ ਹਸਪਤਾਲ ਤਰਨਤਾਰਨ ਵਿਖੇ ਮੌਜੂਦ ਐਮਰਜੈਂਸੀ ਵਾਰਡ ਦੀ ਇਮਾਰਤ ਨੂੰ ਤੋੜਦੇ ਹੋਏ ਹੋਰ ਵੱਧ ਜਗ੍ਹਾ ਨੂੰ ਸ਼ਾਮਲ ਕਰਨ ਉਪਰੰਤ (ਜ਼ਮੀਨੀ ਮੰਜ਼ਿਲ ਸਮੇਤ) ਤਿੰਨ ਮੰਜ਼ਿਲਾਂ ਬਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਸਬੰਧੀ ਸਰਕਾਰ ਵਲੋਂ ਇਮਾਰਤ ਨੂੰ ਤਿਆਰ ਕਰਨ ਲਈ ਪਹਿਲੀ 3 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਇਆ, ਕਿਹਾ- 'ਗੋਲੀ ਦਾ ਜਵਾਬ ਗੋਲੀ ਨਾਲ ਦਿਓ'

ਇਸ ਸਬੰਧੀ ਸਿਵਲ ਸਰਜਨ ਡਾਕਟਰ ਕਮਲ ਪਾਲ ਸਿੱਧੂ ਦੇ ਨਾਲ ਪੀ.ਡਬਲਿਊ.ਡੀ ਵਿਭਾਗ ਦੇ ਜੂਨੀਅਰ ਇੰਜੀਨੀਅਰ ਪਰਮਜੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਸਾਂਝੇ ਤੌਰ ਉੱਪਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਮਾਰਤ ਨੂੰ 16 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ, ਜਿਸ ਵਿਚ ਕ੍ਰਿਟੀਕਲ ਕੇਅਰ ਯੂਨਿਟ ਤੋਂ ਇਲਾਵਾ ਬਲੱਡ ਬੈਂਕ ਅਤੇ ਲੈਬੋਰਟਰੀ ਮੌਜੂਦ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚ ਕੁੱਲ 50 ਬੈੱਡ, ਵੈਂਟੀਲੇਟਰ, ਓਪਰੇਸ਼ਨ ਥੀਏਟਰ, ਨਵੀਂ ਤਕਨੀਕ ਦੀਆਂ ਮਸ਼ੀਨਾਂ ,ਆਕਸੀਜਨ ਦੀ ਸਪਲਾਈ ਤੋਂ ਇਲਾਵਾ ਏਅਰ-ਕੰਡੀਸ਼ਨ ਅਤੇ ਜਨਰੇਟਰ ਦੀ ਸੁਵਿਧਾ ਮੌਜੂਦ ਰਹੇਗੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਮਾਰਤ ਨੂੰ ਤਿਆਰ ਕਰਨ ਲਈ ਕਰੀਬ ਡੇਢ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ ਅਤੇ ਇਸ ਦੌਰਾਨ ਸਰਕਾਰ ਵਲੋਂ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੂੰ ਇਸ ਦੌਰਾਨ ਐਮਰਜੈਂਸੀ ਵਾਰਡ ਨੂੰ ਨਵੀਂ ਬਣਾਈ ਗਈ ਜੱਚਾ-ਬੱਚਾ ਵਾਰਡ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਐਮਰਜੈਂਸੀ ਦੌਰਾਨ ਐਂਬੂਲੈਂਸਾਂ ਦੇ ਖੜ੍ਹੇ ਹੋਣ ਲਈ ਕਾਫੀ ਜਗ੍ਹਾ ਅਤੇ ਸਾਫ਼-ਸੁਥਰਾ ਮਾਹੌਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਵਾਰਡ ਨੂੰ ਹਸਪਤਾਲ ਦੇ ਮੇਨ ਗੇਟ ਨਾਲ ਲੱਗਦੇ ਕਮਰੇ ਵਿਚ ਤਬਦੀਲ ਕੀਤਾ ਜਾਣਾ ਸੀ ਪਰ ਐਮਰਜੈਂਸੀ ਦੌਰਾਨ ਮਰੀਜ਼ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਐਂਬੂਲੈਂਸ ਨੂੰ ਖੜ੍ਹੇ ਹੋਣ ਲਈ ਜਗ੍ਹਾ ਦੀ ਕਮੀਂ ਨੂੰ ਮੁੱਖ ਰੱਖਦੇ ਹੋਏ ਹੁਣ ਐਮਰਜੈਂਸੀ ਵਾਰਡ ਨੂੰ ਨਵੀਂ ਜੱਚਾ-ਬੱਚਾ ਵਾਰਡ ਵਿਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਕ੍ਰਿਟੀਕਲ ਕੇਅਰ ਯੂਨਿਟ ਦੀ ਨਵੀਂ ਇਮਾਰਤ ਨੂੰ ਤਿਆਰ ਕਰਨ ਤੋਂ ਪਹਿਲਾਂ ਐਮਰਜੈਂਸੀ ਵਾਰਡ ਨੂੰ ਨਵੀਂ ਜੱਚਾ-ਬੱਚਾ ਵਾਰਡ ਵਿਚ ਤਬਦੀਲ ਕਰਨਾ ਸਹੀ ਫੈਸਲਾ ਹੈ, ਜਿੱਥੇ ਐਮਰਜੈਂਸੀ ਦੌਰਾਨ ਐਂਬੂਲੈਂਸ ਦੇ ਖੜ੍ਹੇ ਹੋਣ ਦਾ ਪ੍ਰਬੰਧ ਅਤੇ ਮਰੀਜ਼ਾਂ ਨੂੰ ਇਲਾਜ ਦੌਰਾਨ ਸਾਫ਼ ਸੁਥਰਾ ਮਾਹੌਲ ਮਿਲੇਗਾ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News