ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਠੇਰਿਆਂ ਦੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਜਣੇ ਗੰਭੀਰ ਜ਼ਖ਼ਮੀ

Monday, Mar 20, 2023 - 01:43 PM (IST)

ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਠੇਰਿਆਂ ਦੇ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਜਣੇ ਗੰਭੀਰ ਜ਼ਖ਼ਮੀ

ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)- ਛੋਟਾ ਹਾਥੀ ਟੈਂਪੂ ਦੇ ਦਰੱਖਤ ਨਾਲ ਟਕਰਾਉਣ ਕਰਕੇ ਇਕੋ ਪਰਿਵਾਰ ਦੇ 10 ਜੀਆਂ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਟੈਂਪੂ ਚਾਲਕ ਲਵਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਜੋ ਕਿ ਅੰਮ੍ਰਿਤਸਰ, ਛੇਹਰਟਾ ਅਤੇ ਖੰਡਵਾਲਾ ਤੋਂ ਇਕੋ ਪਰਿਵਾਰ ਦੇ 10 ਜੀਆਂ ਨੂੰ ਆਪਣੇ ਟੈਂਪੂ ’ਤੇ ਹੁਸ਼ਿਆਰਪੁਰ ਸਥਿਤ ਜਠੇਰਿਆਂ ਦੇ ਮੱਥਾ ਟੇਕਣ ਲਈ ਲੈ ਕੇ ਜਾ ਰਿਹਾ ਸੀ। ਜਦੋਂ ਇਨ੍ਹਾਂ ਦਾ ਟੈਂਪੂ ਲਾਈਟਾਂ ਵਾਲਾ ਚੌਕ ਸ਼੍ਰੀ ਹਰਗੋਬਿੰਦਪੁਰ ਨੇੜੇ ਪਹੁੰਚਿਆ ਤਾਂ ਅਚਾਨਕ ਟੈਂਪੂ ਬੇਕਾਬੂ ਹੁੰਦਾ ਹੋਇਆ ਅਤੇ ਦਰੱਖਤ ਨਾਲ ਜਾ ਟਕਰਾਇਆ। ਜਿਸਦੇ ਸਿੱਟੇ ਵਜੋਂ ਉਕਤ ਟੈਂਪੂ ਚਾਲਕ ਸਮੇਤ ਨਿਰਮਲ ਕੌਰ ਪਤਨੀ ਸੋਹਣ ਸਿੰਘ, ਬੱਬਲੀ ਪਤਨੀ ਜਤਿੰਦਰ, ਸਰੋਜ ਪਤਨੀ ਅਮਰਜੀਤ, ਬੱਚੀ ਤਾਨੀਆ, ਪ੍ਰੇਮਾਂ ਪਤਨੀ ਜੋਗਿੰਦਰ, ਜੋਗਿੰਦਰ ਸਿੰਘ, ਪ੍ਰੀਤਮ ਕੌਰ ਪਤਨੀ ਜਸਬੀਰ ਸਿੰਘ ਆਦਿ ਜ਼ਖਮੀ ਹੋ ਗਏ। ਜਦਕਿ ਦੋ ਜਣਿਆਂ ਨੂੰ ਮਾਮੂਲੀ ਝਰੀਟਾਂ ਹੀ ਲੱਗੀਆਂ ਹਨ।

ਇਹ ਵੀ ਪੜ੍ਹੋ- ਮੰਨਣ ਵਿਖੇ ਅਣਪਛਾਤਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ, ਸੰਗਤਾਂ ’ਚ ਭਾਰੀ ਰੋਸ

ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ 108 ਐਂਬੂਲੈਂਸ ਦੀਆਂ ਗੱਡੀਆਂ 'ਤੇ ਉਕਤ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਇਹ ਪਤਾ ਲੱਗਾ ਹੈ ਕਿ ਛੋਟਾ ਹਾਥੀ ਚਾਲਕ ਲਵਪ੍ਰੀਤ ਸਿੰਘ ਦੀ ਲੱਤ ਟੁੱਟ ਜਾਣ ਕਰਕੇ ਉਸ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News