5 ਸਾਲ ਬਾਅਦ ਵੀ ਅਟਕਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਪ੍ਰਾਜੈਕਟ, MP ਔਜਲਾ ਨੇ ਕੇਂਦਰੀ ਰੇਲ ਮੰਤਰੀ ਨੂੰ ਦਿੱਤਾ ਪੱਤਰ
Saturday, Aug 15, 2026 - 10:18 AM (IST)
ਅਜਨਾਲਾ (ਬਾਠ)– ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਲੰਬੇ ਸਮੇਂ ਤੋਂ ਲਟਕ ਰਹੇ ਆਧੁਨਿਕੀਕਰਨ ਅਤੇ ਮੁੜ ਵਿਕਾਸ ਕਾਰਜ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਪ੍ਰਾਜੈਕਟ ’ਚ ਤੇਜ਼ੀ ਲਿਆਉਣ ਅਤੇ ਕੰਮ ਸਮਾਂਬੱਧ ਢੰਗ ਨਾਲ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦੀ ਯੋਜਨਾ ਸਾਲ 2020 ’ਚ ਮਨਜ਼ੂਰ ਹੋਈ ਸੀ, ਜਿਸ ਤਹਿਤ ਇਸ ਨੂੰ ਹਵਾਈ ਅੱਡੇ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ਵ ਪੱਧਰੀ ਟਰਮੀਨਲ ਵਜੋਂ ਵਿਕਸਤ ਕੀਤਾ ਜਾਣਾ ਸੀ ਪਰ ਮਨਜ਼ੂਰੀ ਤੋਂ ਲੱਗਭਗ ਪੰਜ ਸਾਲ ਬਾਅਦ ਵੀ ਪ੍ਰਾਜੈਕਟ ‘ਡਿਵੈਲਪਮੈਂਟ ਫੇਜ਼’ ’ਚ ਹੀ ਅਟਕਿਆ ਹੋਇਆ ਹੈ, ਜੋ ਕਿ ਚਿੰਤਾਜਨਕ ਹੈ।
ਇਹ ਵੀ ਪੜ੍ਹੋ- NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਯੋਜਨਾ ਤਹਿਤ ਆਧੁਨਿਕ ਗਲਾਸ-ਫ਼ਸਾਡ ਇਮਾਰਤ, ਵਿਸ਼ਾਲ ਸਰਕੂਲੇਟਿੰਗ ਏਰੀਆ, ਨਵੇਂ ਪਲੇਟਫ਼ਾਰਮ ਤੇ ਫੁੱਟਓਵਰ ਬ੍ਰਿਜ, 15 ਐਸਕੇਲੇਟਰ, 14 ਲਿਫ਼ਟਾਂ, ਆਧੁਨਿਕ ਵੇਟਿੰਗ ਹਾਲ, ਅਪਗ੍ਰੇਡ ਪਖਾਨੇ ਅਤੇ ਸਾਫ਼-ਸੁਥਰੇ ਟਰੈਕਾਂ ਸਮੇਤ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਔਜਲਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੇਤ ਵਿਸ਼ਵ ਪ੍ਰਸਿੱਧ ਧਾਰਮਿਕ ਤੇ ਵਿਰਾਸਤੀ ਸਥਾਨਾਂ ਕਾਰਨ ਅੰਮ੍ਰਿਤਸਰ ’ਚ ਹਰ ਰੋਜ਼ ਵੱਡੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਤੇ ਸੈਲਾਨੀ ਪਹੁੰਚਦੇ ਹਨ। ਇਸ ਲਈ ਰੇਲਵੇ ਸਟੇਸ਼ਨ ਸ਼ਹਿਰ ਦਾ ਮਹੱਤਵਪੂਰਨ ਪ੍ਰਵੇਸ਼ ਦੁਆਰ ਹੋਣ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਾ ਲਾਜ਼ਮੀ ਹੈ। ਉਨ੍ਹਾਂ ਨੇ ਪ੍ਰਾਜੈਕਟ ’ਚ ਹੋ ਰਹੀ ਦੇਰੀ ਨੂੰ ਨਿਰਾਸ਼ਾਜਨਕ ਅਤੇ ਅਸਵੀਕਾਰਯੋਗ ਦੱਸਦਿਆਂ ਰੇਲ ਮੰਤਰੀ ਤੋਂ ਨਿੱਜੀ ਦਖ਼ਲ ਦੀ ਮੰਗ ਕੀਤੀ, ਤਾਂ ਜੋ ਕੰਮ ਜਲਦ ਸ਼ੁਰੂ ਹੋਵੇ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਘਰ 'ਤੇ ਹੋਈ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਗਿਆਨੀ ਰਘਬੀਰ ਸਿੰਘ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
