‘ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਕੋਈ ਮੁੱਦਾ ਨਹੀਂ’

Tuesday, Oct 22, 2019 - 03:40 PM (IST)

‘ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਕੋਈ ਮੁੱਦਾ ਨਹੀਂ’

ਅੰਮ੍ਰਿਤਸਰ - ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਸ ਵਾਰ ਪਾਕਿਸਤਾਨ ਦੀ ਧਰਤੀ 'ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ 'ਚ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਪਾਕਿ ਸਥਿਤ ਗੁ.ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਕੇਂਦਰ ਸਰਕਾਰ ਵਲੋਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ 'ਚ ਦੇਰੀ ਹੋਣ ਕਾਰਨ ਨਾਰਾਜ਼ ਹਨ। ਸੰਗਤਾਂ 'ਚ ਇਹ ਨਾਰਾਜ਼ਗੀ ਇਸ ਲਈ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਉਹ ਕਰਤਾਰਪੁਰ ਸਾਹਿਬ ਜਾਣ ਲਈ ਬੇਤਾਬ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਅਤੇ ਚੈਰੀਟੇਬਲੀ ਹਸਪਤਾਲ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਬਾਬਾ ਸੁਖਦੀਪ ਸਿੰਘ ਬੇਦੀ ਨੇ ਕਿਹਾ ਕਿ ਲਾਂਘਾ ਖੁੱਲ੍ਹਣ 'ਚ ਕੁਝ ਹੀ ਦਿਨ ਰਹਿ ਗਏ ਹਨ। ਅਜਿਹੇ 'ਚ ਆਨਲਾਈਨ ਰਜਿਸਟ੍ਰੇਸ਼ਨ 'ਚ ਦੇਰੀ ਹੋਣ ਕਾਰਨ ਸੰਗਤਾਂ 'ਚ ਨਿਰਾਸ਼ਾ ਅਤੇ ਮਾਯੂਸੀ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਲੈਂਡ ਅਥਾਰਟੀ ਆਫ ਦੇ ਚੇਅਰਮੈਨ ਗੋਬਿੰਦ ਮੋਹਨ ਨੇ ਕਿਹਾ ਸੀ ਕਿ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ 20 ਅਕਤੂਬਰ ਨੂੰ ਪੂਰਾ ਹੋ ਜਾਵੇਗਾ, ਜਿਸ ਦੇ ਬਾਵਜੂਦ ਰਜਿਸਟ੍ਰੇਸ਼ਨ 'ਚ ਦੇਰੀ ਹੋ ਰਹੀ ਹੈ।

ਧਾਰਮਿਕ ਯਾਤਰਾ ਨੂੰ ਉਤਸ਼ਾਹਿਤ ਕਰਨ ਵਾਲੇ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਇਹ ਇਕ ਅੰਤਰਰਾਸ਼ਟਰੀ ਪ੍ਰਾਜੈਕਟ ਹੈ, ਜਿਸ ਦਾ ਕੰਮ ਪਹਿਲਾਂ ਤੋਂ ਹੀ ਹੋ ਜਾਣਾ ਚਾਹੀਦਾ ਸੀ। ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਸ਼ਰਧਾਲੂ ਬਹੁਤ ਉਤਸ਼ਾਹਿਤ ਹਨ। ਪਾਕਿਸਤਾਨ ਸਰਕਾਰ ਵਲੋਂ ਲਾਏ ਗਏ ਸ਼ਰਧਾਲੂਆਂ 'ਤੇ 20 ਡਾਲਰ ਦੇ ਸਰਵਿਸ ਚਾਰਜ 'ਤੇ ਟਿੱਪਣੀ ਕਰਦਿਆਂ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ“ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਅਦਾ ਕਰਨਾ ਕੋਈ ਮੁੱਦਾ ਨਹੀਂ। ਭਾਰਤ ਸਰਕਾਰ ਨੂੰ ਇਸ ਦੀ ਪ੍ਰਵਾਹ ਕੀਤੇ ਬਿਨਾ ਅੱਗੇ ਵਧਣਾ ਚਾਹੀਦਾ ਹੈ।  

ਇਸ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ“ਆਨਲਾਈਨ ਰਜਿਸਟ੍ਰੇਸ਼ਨ 'ਚ ਦੇਰੀ ਹੋਣ ਦਾ ਕਾਰਨ ਦੋਵਾਂ ਦੇਸ਼ਾਂ 'ਚ ਮਤਭੇਦ ਹੋਣਾ ਮੰਨ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਮਤਭੇਦ ਹੋਣ ਦੇ ਜੋ ਵੀ ਮੁੱਦੇ ਹਨ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂਕਿ ਸੰਗਤ ਲਾਂਘੇ ਦੇ ਦਰਸ਼ਨ ਕਰਨ ਜਾ ਸਕੇ।


author

rajwinder kaur

Content Editor

Related News