ਜੀ-20 ਸੰਮੇਲਨ ਦੀ ਮਹਿਮਾਨ ਨਿਵਾਜ਼ੀ ਲਈ ਦੋਵਾਂ ਮੰਤਰਾਲਿਆਂ ਨੇ ਅੰਮ੍ਰਿਤਸਰ ਨੂੰ ਬਿਹਤਰੀਨ ਸ਼੍ਰੇਣੀ ’ਚ ਰੱਖਿਆ

04/01/2023 6:24:17 PM

ਅੰਮ੍ਰਿਤਸਰ (ਨੀਰਜ)- ਹਾਲ ਹੀ ਵਿਚ ਅੰਮ੍ਰਿਤਸਰ ਵਿਚ ਹੋਏ ਜੀ-20 ਸੰਮੇਲਨ, ਜਿਸ ਲਈ ਸ਼ਹਿਰ ਨੂੰ ਸਿੱਖਿਆ ਤੇ ਕਿਰਤ ਦੇ ਵਿਸ਼ੇ ਦੀਆਂ ਮੀਟਿੰਗਾਂ ਲਈ ਕਈ ਦੇਸ਼ਾਂ ਦੇ ਅਧਿਕਾਰੀਆਂ ਦੀ ਮਹਿਮਾਨ ਨਿਵਾਜ਼ੀ ਕਰਨ ਦਾ ਮੌਕਾ ਮਿਲਿਆ ਸੀ, ਨੂੰ ਦੋਵਾਂ ਸਬੰਧਤ ਵਿਭਾਗਾਂ ਦੇ ਕੇਂਦਰੀ ਮੰਤਰਾਲਿਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਾਰ ਦਿੱਤਾ ਹੈ। ਬੀਤੇ ਦਿਨ ਜ਼ਿਲ੍ਹੇ ਦੇ ਪ੍ਰਭਾਰੀ ਸੈਕਟਰੀ ਰਮੇਸ਼ ਕੁਮਾਰ ਗੇਂਟਾ (ਆਈ. ਏ. ਐੱਸ.) ਜੋ ਕਿ ਕਿਸੇ ਮੀਟਿੰਗ ਲਈ ਅੰਮ੍ਰਿਤਸਰ ਆਏ ਸਨ, ਨੇ ਇਹ ਖੁਸ਼ੀ ਜ਼ਿਲ੍ਹਾ ਅਧਿਕਾਰੀਆਂ ਨਾਲ ਸਾਂਝੀ ਕਰਦੇ ਦਿੱਲੀ ਮੁਬਾਰਕਬਾਦ ਦਿੱਤੀ।

ਇਹ ਵੀ ਪੜ੍ਹੋ- 1.5 ਲੱਖ ਫ਼ੀਸ ਵਸੂਲਣ ਮਗਰੋਂ ਕੁੜੀ ਨੂੰ ਕੋਰਸ 'ਚੋਂ ਕੱਢਿਆ, ਹੁਣ ਕਮਿਸ਼ਨ ਨੇ ਸੁਣਾਇਆ ਸਖ਼ਤ ਫ਼ੈਸਲਾ

ਉਨ੍ਹਾਂ ਕਿਹਾ ਕਿ ਸਿੱਖਿਆ ਤੇ ਕਿਰਤ ਮੰਤਰਾਲਿਆਂ ਨੇ ਅੰਮ੍ਰਿਤਸਰ ਸ਼ਹਿਰ ਦੀ ਸੁੰਦਰਤਾ, ਮਹਿਮਾਨ ਨਿਵਾਜੀ, ਸਲੀਕੇ, ਮੁੱਢਲਾ ਢਾਂਚਾ ਆਦਿ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਭਾਵੇਂ ਹੁਣ ਤੱਕ ਭਾਰਤ ਦੇ ਕਈ ਸ਼ਹਿਰਾਂ ਵਿਚ ਜੀ-20 ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਜਿੰਨੇ ਉਤਸ਼ਾਹ ਨਾਲ ਅੰਮ੍ਰਿਤਸਰੀਆਂ ਨੇ ਸੰਮੇਲਨ ਦੀਆਂ ਤਿਆਰੀਆਂ ’ਤੇ ਕੰਮ ਕੀਤਾ ਹੈ, ਉਨ੍ਹਾਂ ਕਿਸੇ ਹੋਰ ਸ਼ਹਿਰ ਵਿਚ ਨਹੀਂ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- ਪਤੀ ਨਾਲ ਮਾਮੂਲੀ ਤਕਰਾਰ ਮਗਰੋਂ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਲਾਂ 'ਚ ਉੱਜੜੀਆਂ ਖ਼ੁਸ਼ੀਆਂ

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਜਿੰਨਾ ਦੀ ਅਗਵਾਈ ਹੇਠ ਇਹ ਸੰਮੇਲਨ ਨੇਪਰੇ ਚੜਿਆ ਨੇ ਸੰਮੇਲਨ ਦੀ ਕਾਮਯਾਬੀ ਲਈ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਜੀ-20 ਸੰਮੇਲਨ ਲਈ ਦਿੱਲੀ ਤੋਂ ਤਾਲਮੇਲ ਦਾ ਕੰਮ ਕਰ ਰਹੇ ਅਧਿਕਾਰੀ, ਇਸ ਗੱਲ ਤੋਂ ਹੈਰਾਨ ਰਹਿ ਗਏ ਕਿ 20 ਦਿਨ ਪਹਿਲਾਂ ਜਦ ਅਸੀਂ ਸਮਾਗਮ ਦੀਆਂ ਤਿਆਰੀਆਂ ਲਈ ਅੰਮ੍ਰਿਤਸਰ ਆਏ ਸੀ, ਤਾਂ ਮਾਹੌਲ ਬਿਲਕੁੱਲ ਵੱਖਰਾ ਸੀ, ਪਰ ਜਦ ਸੰਮੇਲਨ ਲਈ ਪੁੱਜੇ ਤਾਂ ਸ਼ਹਿਰ ਦੀ ਸੁੰਦਰਤਾ ਅਤੇ ਤਿਆਰੀ ਵੇਖ ਕੇ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਤਲਾਸ਼ ’ਚ ਧਾਰਮਿਕ ਡੇਰਿਆਂ ’ਤੇ ਸਰਚ ਆਪ੍ਰੇਸ਼ਨ, ਡਰੋਨ ਦੀ ਵੀ ਲਈ ਜਾ ਰਹੀ ਮਦਦ

ਡੀ. ਸੀ. ਸੂਦਨ ਨੇ ਸੰਮੇਲਨ ਦੀ ਤਿਆਰੀ ਲਈ ਦਿਨ ਰਾਤ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਜਿੰਨਾ ਵਿਚ ਵਧੀਕ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮਜ਼, ਪੁਲਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਅੰਮ੍ਰਿਤਸਰ, ਨਗਰ ਸੁਧਾਰ ਟਰੱਸਟ, ਪੁੱਡਾ, ਸਿੱਖਿਆ , ਸੈਰ ਸਪਾਟਾ ਅਤੇ ਹੋਰ ਵਿਭਾਗ ਸ਼ਾਮਲ ਹਨ, ਦਾ ਵਿਸੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਸਮਰੱਥਾ ਨੇ ਦਰਸਾ ਦਿੱਤਾ ਹੈ ਕਿ ਤੁਸੀਂ ਕੁਝ ਵੀ ਕਰ ਸਕਣ ਦੇ ਸਮਰੱਥ ਹੋ ਅਤੇ ਆ ਰਹੇ ਨਵੇਂ ਵਿੱਤੀ ਵਰ੍ਹੇ ਵਿਚ ਤੁਹਾਡੇ ਤੋਂ ਇਸੇ ਸਮਰੱਥਾ ਦੀ ਆਸ ਰੱਖਦਾ ਹਾਂ ਕਿ ਤੁਸੀਂ ਕੇਵਲ ਵੱਡੇ ਸਮਾਗਮਾਂ ਲਈ ਹੀ ਨਹੀਂ, ਬਲਕਿ ਆਮ ਦਿਨਾਂ ਵਿਚ ਵੀ ਇਸੇ ਤਰ੍ਹਾਂ ਕੰਮ ਕਰ ਕੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਨ ਕਰੋਗੇ।

ਇਹ ਵੀ ਪੜ੍ਹੋ-ਡੌਂਕੀ ਲਗਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਪਰਿਵਾਰ 'ਚ ਵਿਛੇ ਸੱਥਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News