ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ ’ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Tuesday, May 17, 2022 - 02:07 PM (IST)

ਰਾਜਾਸਾਂਸੀ (ਰਾਜਵਿੰਦਰ ਹੁੰਦਲ) - ਥਾਣਾ ਕੰਬੋਅ ਦੇ ਅਧੀਨ ਪੈਂਦੇ ਪਿੰਡ ਲੁਹਾਰਕਾ ਕਲਾਂ ਦੇ ਇੱਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਉਕਤ ਵਿਅਕਤੀ ਆਪਣੇ ਪੁੱਤਰ ਨਾਲ ਮੋਟਰਸਾਇਕਲ ਮਕੈਨਿਕ ਵਜੋਂ ਰਿਪੇਅਰ ਦਾ ਕੰਮ ਪਿੰਡ ਵਿੱਚ ਦੁਕਾਨ ਕਿਰਾਏ ’ਤੇ ਲੈ ਕੇ ਕਰਦਾ ਸੀ।
ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ
ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਦੁਕਾਨ ਮਾਲਕਾਂ ਵੱਲੋਂ ਧੱਕੇਸ਼ਾਹੀ ਨਾਲ ਮਕੈਨਿਕ ਦੀ ਦੁਕਾਨ ਖਾਲੀ ਕਰਵਾ ਲਈ ਗਈ ਸੀ, ਜਿਸ ਦੀਆਂ ਦਰਖ਼ਾਸਤਾਂ ਉਸ ਨੇ ਪੁਲਸ ਵਿਭਾਗ ਨੂੰ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ। ਇਸੇ ਗੱਲ ਤੋਂ ਦੁਖੀ ਹੋ ਕੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ।