ਅੰਮ੍ਰਿਤਸਰ ਦੀ ਖੈਰਦੀਨ ਜਾਮਾ ਮਸਜਿਦ ਲੱਖਾਂ ਸ਼ਰਧਾਲੂਆਂ ਨੇ ਨਮਾਜ਼ ਅਦਾ ਕਰ ਮਨਾਇਆ ਈਦ ਦਾ ਤਿਉਹਾਰ

05/03/2022 1:49:46 PM

ਅੰਮ੍ਰਿਤਸਰ (ਸਰਬਜੀਤ) - ਈਦ-ਉਲ-ਫਿਤਰ ਦੇ ਮੌਕੇ ਮੁਸਲਿਮ ਭਾਈਚਾਰੇ ਦੇ ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਰੋਜ਼ੇ ਅੱਜ ਖ਼ਤਮ ਹੋ ਗਏ ਹਨ। ਈਦ-ਉਲ-ਫਿਤਰ ਦੇ ਮੌਕੇ ਅੰਮ੍ਰਿਤਸਰ ਦੀ ਖੈਰਦੀਨ ਜਾਮਾ ਮਸਜਿਦ ਵਿੱਚ ਲੱਖਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ 'ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ ਵਧਾਈ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਉੱਜੜਿਆ ਹੱਸਦਾ-ਵੱਸਦਾ ਪਰਿਵਾਰ ,ਪਹਿਲਾਂ ਪਤੀ ਫਿਰ ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ

PunjabKesari

ਇਸ ਮੌਕੇ ਲੋਕਾਂ ਨੇ ਈਦ-ਉਲ-ਫਿਤਰ ਦੀ ਜਾਣਕਾਰੀ ਦਿੰਦੇ ਹੋਏ ਪੂਰੀ ਦੁਨੀਆ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੇਸ਼-ਦੁਨੀਆਂ ’ਚ ਅਮਨ ਅਤੇ ਸ਼ਾਂਤੀ ਬਹਾਲ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਈਦ ਤੋਂ ਇੱਕ ਮਹੀਨਾ ਪਹਿਲਾਂ ਜੋ ਰੋਜ਼ੇ ਰੱਖੇ ਜਾਂਦੇ ਹਨ, ਉਹ ਇਸ ਲਈ ਰੱਖੇ ਜਾਂਦੇ ਹਨ, ਤਾਂਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਵਰਤ ਰੱਖ ਕੇ ਆਪਣੀ ਆਤਮਾ ਨੂੰ ਸ਼ੁੱਧ ਕਰ ਸਕੇ। ਉਨ੍ਹਾਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਨੇ ਵੀ ਦੇਸ਼ ਅਤੇ ਦੁਨੀਆ ਵਿੱਚ ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੰਦੇਸ਼ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਇਸ਼ਕ ’ਚ ਅੰਨ੍ਹੀ 3 ਬੱਚਿਆਂ ਦੀ ਮਾਂ ਨੇ ਚਾੜ੍ਹਿਆ ਚੰਨ, ਲਵ ਮੈਰਿਜ਼ ਕਰਵਾਉਣ ਵਾਲੇ ਸ਼ਖ਼ਸ ਨਾਲ ਹੋਈ ਫ਼ਰਾਰ

PunjabKesari


rajwinder kaur

Content Editor

Related News