ਗੁਰਦੁਆਰਿਆਂ ''ਚ ਸੈਨੇਟਾਈਜ਼ਰ/ਅਲਕੋਹਲ ਦੀ ਵਰਤੋਂ ਨਾ ਕੀਤੀ ਜਾਵੇ : ਜੀਵਨ ਜਾਗ੍ਰਿਤੀ ਫਾਊਂਡੇਸ਼ਨ

6/12/2020 4:18:30 PM

ਅੰਮ੍ਰਿਤਸਰ (ਅਨਜਾਣ) : ਕੋਰੋਨਾ ਮਹਾਮਾਰੀ ਦੇ ਬਚਾਅ ਲਈ ਗੁਰਦੁਆਰਿਆਂ 'ਚ ਸੈਨੇਟਾਈਜ਼ਰ/ਅਲਕੋਹਲ ਦੀ ਵਰਤੋਂ ਨਾ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੀਵਨ ਜਾਗ੍ਰਿਤੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਸੰਧੂ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਫਾਊਂਡੇਸ਼ਨ ਪ੍ਰਧਾਨ ਨੇ ਕਿਹਾ ਕਿ ਅੱਜ ਅਸੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦੇਣ ਲਈ ਆਏ ਸੀ। 

ਇਹ ਵੀ ਪੜ੍ਹੋਂ : ਟੱਲੀ ਹੋਏ ਏ.ਐੱਸ.ਆਈ. ਦੀ ਵੀਡੀਓ ਵਾਇਰਲ, ਭੰਗੜਾ ਪਾਉਂਦਿਆਂ ਬੀਬੀ ਨੂੰ ਧਮਕਾਇਆ (ਵੀਡੀਓ)

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ (ਡਬਲਯੂ. ਐੱਚ. ਓ.) ਵਲੋਂ ਸਮੁੱਚੇ ਵਿਸ਼ਵ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਜਿਵੇਂ ਕਿ ਸਾਬਣ ਨਾਲ 20 ਸੈਕਿੰਡ ਤੱਕ ਹੱਥ ਧੌਣਾ ਜਾਂ ਸੈਨੇਟਾਈਜ਼ਰ ਦੀ ਵਰਤੋਂ ਕਰਨਾ, ਮਾਸਕ ਪਹਿਨਣਾ ਅਤੇ ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਜਿਸ ਦੀ ਪਾਲਣਾ ਕਰਨੀ ਮਨੁੱਖੀ ਜ਼ਿੰਦਗੀਆਂ ਦੇ ਬਚਾਅ ਲਈ ਬਹੁਤ ਜ਼ਰੂਰੀ ਹੈ। ਪਰ ਸੈਨੀਟਾਈਜ਼ਰ 'ਚ ਅਲਕੋਹਲ ਹੁੰਦਾ ਹੈ। ਇਸ ਲਈ ਗੁਰੂ ਘਰਾਂ 'ਚ ਇਸ ਨੂੰ ਵਰਤਣਾ ਉਚਿੱਤ ਨਹੀਂ ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ ਕਿ ਉਨ੍ਹਾਂ ਦਾ ਸਿੱਖ ਹਰ ਨਸ਼ੇ ਤੋਂ ਰਹਿਤ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਘਰਾਂ 'ਚ ਸੈਨੇਟਾਈਜ਼ਰ ਵਰਤਣ ਨਾਲ ਮਰਿਆਦਾ ਭੰਗ ਹੁੰਦੀ ਹੈ ਕਿਉਂਕਿ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਕੇ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਾਂਦੇ ਹਾਂ, ਪ੍ਰਸ਼ਾਦਿ ਜਾਂ ਲੰਗਰ ਛਕਦੇ ਹਾਂ। ਇਸੇ ਤਰ੍ਹਾਂ ਪਾਠੀ ਜਾਂ ਗ੍ਰੰਥੀ ਸਿੰਘ ਵੀ ਗੁਰੂ ਸਾਹਿਬ ਦੀ ਤਾਬਿਆ ਬੈਠ ਕੇ ਬਾਣੀ ਪੜ੍ਹਦੇ ਹਨ। ਗੁਰਜੀਤ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਗਿਆ ਹੈ ਕਿ ਇਹ ਮਾਮਲਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਾਰ ਅਧੀਨ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋਂ :ਜਲੰਧਰ 'ਚ ਕੋਰੋਨਾ ਦਾ ਤਾਂਡਵ, ਇਕ ਹੋਰ ਮਰੀਜ਼ ਦੀ ਹੋਈ ਮੌਤ


Baljeet Kaur

Content Editor Baljeet Kaur