ਅਸੀਂ ਸਿਕੰਦਰ, ਅਬਦਾਲੀ ਤੇ ਗੋਰਿਆਂ ਦੀ ਈਨ ਨਹੀਂ ਮੰਨੀ ਤੇ ਨਾ ਹੀ ਮੋਦੀ ਦੀ ਮੰਨਾਂਗੇ: ਭਾਈ ਰਣਜੀਤ ਸਿੰਘ

01/08/2021 3:41:42 PM

ਅੰਮ੍ਰਿਤਸਰ (ਅਨਜਾਣ): ਦਿੱਲੀ ਕਿਸਾਨ ਮੋਰਚੇ ‘ਚ ਸਿੰਘੂ ਬਾਰਡਰ ਦੀ ਮੁੱਖ ਸਟੇਜ ‘ਤੇ ਬੋਲਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਜੁਝਾਰੂ ਜਰਨੈਲਾਂ ਨੇ ਸਿਕੰਦਰ, ਅਬਦਾਲੀ ਤੇ ਗੋਰਿਆਂ ਦੀ ਈਨ ਨਹੀਂ ਮੰਨੀ ਤੇ ਨਾ ਮੋਦੀ ਦੀ ਈਨ ਮੰਨਾਂਗੇ। ਪੰਜਾਬ ਹਮੇਸ਼ਾਂ ਜਬਰ-ਜ਼ੁਲਮ, ਧੱਕੇਸ਼ਾਹੀ ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਜੂਝਦਾ ਆਇਆ ਹੈ ਤੇ ਜੂਝਦਾ ਰਹੇਗਾ। ਲੜਨ ਮਰਨ ਤੇ ਸੰਘਰਸ਼ ਕਰਨ ਦੀ ਪ੍ਰੇਰਣਾ ਸਾਨੂੰ ਗੁਰਬਾਣੀ ਤੇ ਇਤਿਹਾਸ ‘ਚੋਂ ਪ੍ਰਾਪਤ ਹੋਈ ਹੈ। ਮੋਦੀ ਸਰਕਾਰ ਨੇ ਸਮਝਿਆ ਕਿ ਨਸ਼ਿਆਂ ਨਾਲ ਪੰਜਾਬ ਮਰ ਮੁੱਕ ਗਿਆ ਹੈ ਪਰ ਇਸ ਮੋਰਚੇ ਨੇ ਮੋਦੀ ਸਰਕਾਰ ਦੇ ਕਿੰਗਰੇ ਹਿਲਾ ਕੇ ਰੱਖ ਦਿੱਤੇ ਨੇ ਤੇ ਦਿੱਲੀ ਦਰਬਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦੇ ਅਸਲ ਵਾਰਿਸ ਅਜੇ ਜਿਊਂਦੇ ਜਾਗਦੇ ਹਨ। 

ਇਹ ਵੀ ਪੜ੍ਹੋ : ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਹੋਂਦ, ਅਣਖ ਤੇ ਖੇਤੀ ਵਿਰਾਸਤ ਦੀ ਰਾਖੀ ਤੇ ਆਰਥਿਕਤਾ ਦਾ ਵੱਡਾ ਮਸਲਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਾਂਗੇ, ਸਾਨੂੰ ਆਪਣੇ ਬਜ਼ੁਰਗਾਂ, ਨੌਜਵਾਨਾਂ, ਬੀਬੀਆਂ ਤੇ ਬੱਚਿਆਂ ‘ਤੇ ਬੜਾ ਮਾਣ ਹੈ। ਇਸ ਮੌਕੇ ਉਨ੍ਹਾਂ ਨੇ ਮੋਰਚੇ ’ਚ ਬੈਠੇ ਕਿਸਾਨਾਂ ਨੂੰ ਦਸਤਾਰਾਂ ਭੇਟ ਕੀਤੀਆਂ ਤੇ ਬੈਰੀਅਰ ਤੋੜਨ ਵਾਲਿਆਂ ਨੂੰ ਸਨਮਾਨ ਦਿੱਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਜਨਵਰੀ ਮਹੀਨਾ ‘ਧੀਆਂ ਦੀ ਲੋਹੜੀ’ ਵਜੋਂ ਕੀਤਾ ਸਮਰਪਿਤ, ਭਲਾਈ ਸਕੀਮਾਂ ਦੀ ਕੀਤੀ ਸ਼ੁਰੂਆਤ


 


Baljeet Kaur

Content Editor

Related News