ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦੀ ਸਮਾਜ ਸੁਧਾਰ ਸੰਸਥਾ ਤੇ ਸੰਗਤਾਂ ਨੇ ਕੀਤੀ ਸਫ਼ਾਈ

11/21/2020 1:40:20 PM

ਅੰਮ੍ਰਿਤਸਰ (ਅਨਜਾਣ): ਸਮਾਜ ਸੁਧਾਰ ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਰੋਜ਼ਾਨਾ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਦੀ ਸਫ਼ਾਈ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਲਈ ਕਰੋੜਾਂ ਰੁਪਿਆਂ ਦੀ ਲਾਗਤ ਨਾਲ ਬਣਾਇਆ ਗਿਆ ਗਲਿਆਰਾ ਅੱਜ ਗੰਦਗੀ ਨਾਲ ਭਰਿਆ ਪਿਆ ਹੈ। ਨਾ ਤਾਂ ਗਲਿਆਰੇ 'ਚ ਤਾਇਨਾਤ ਸਫ਼ਾਈ ਸੇਵਾਦਾਰ ਇਸ ਵੱਲ ਧਿਆਨ ਦਿੰਦੇ ਨੇ ਤੇ ਨਾ ਹੀ ਗਲਿਆਰੇ 'ਚ ਹਰ ਸਮੇਂ ਬੈਠੇ ਰਹਿੰਦੇ ਵਿਹਲੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦਿਆਂ ਸਫ਼ਾਈ ਰੱਖਣ ਲਈ ਸੋਚਦੇ ਹਨ। ਗਲਿਆਰੇ 'ਚ ਕੋਈ ਸੁਰੱਖਿਆ ਗਾਰਡ ਵੀ ਨਹੀਂ ਜੋ ਗੰਦਗੀ ਫ਼ੈਲਾਉਣ ਵਾਲਿਆਂ ਨੂੰ ਰੋਕ ਸਕੇ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਗੈਂਗਰੇਪ ਮਾਮਲੇ 'ਚ ਸਾਹਮਣੇ ਆਈ ਇਹ ਗੱਲ, ਇੰਝ ਦਰਿੰਦਗੀ ਦਾ ਸ਼ਿਕਾਰ ਹੋਈ ਕੁੜੀ

ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਗਲਿਆਰੇ ਦਾ ਦੌਰਾ ਕਰਕੇ ਹਰ ਦੋ ਮਹੀਨੇ ਬਾਅਦ ਇੱਥੇ ਵਿਜ਼ਟ ਕਰਨ ਲਈ ਕਿਹਾ ਹੈ। ਪਰ ਡਿਪਟੀ ਕਮਿਸ਼ਨਰ ਸਾਹਿਬ ਇੱਥੇ ਸਫ਼ਾਈ ਵੱਲ ਉਚੇਚਾ ਧਿਆਨ ਦਿੰਦੇ ਹੋਏ ਜਿੱਥੇ ਸਫ਼ਾਈ ਸੇਵਾਦਾਰਾਂ ਨੂੰ ਗਲਿਆਰੇ ਨੂੰ ਸਾਫ਼ ਸੁਥਰਾ ਰੱਖਣ ਲਈ ਹਦਾਇਤਾਂ ਜਾਰੀ ਕਰਨ ਉਥੇ ਸਕਿਉਰਿਟੀ ਗਾਰਡਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕਰਨ। ਜੇਕਰ ਸਫ਼ਾਈ ਸੇਵਾਦਾਰਾਂ ਦੀ ਘਾਟ ਹੈ ਤਾਂ ਉਹ ਇਸ ਲਈ ਵੀ ਸਬੰਧਿਤ ਵਿਭਾਗ ਨੂੰ ਹੋਰ ਸਫ਼ਾਈ ਸੇਵਾਦਾਰ ਲਗਾਉਣ ਦਾ ਆਦੇਸ਼ ਜਾਰੀ ਕਰਨ। 

ਇਹ ਵੀ ਪੜ੍ਹੋ : ਗਿਆਨੀ ਹਰਪ੍ਰੀਤ ਸਿੰਘ ਕੌਮੀ ਗਲਵੱਕੜੀ 'ਚ ਪੰਥ ਪ੍ਰਸਤ ਜਥੇਬੰਦੀਆਂ ਨੂੰ ਲੈਣ 'ਚ ਅਸਫ਼ਲ: ਹਵਾਰਾ ਕਮੇਟੀ


Baljeet Kaur

Content Editor

Related News