ਬੀ.ਜੇ.ਪੀ. ਲੋਕਤੰਤਰ ਦਾ ਰਾਹ ਛੱਡ ਅਪਣਾ ਰਹੀ ਹੈ ਤਾਨਾਸ਼ਾਹ ਰਵੱਈਆ: ਭਾਵਨਾ

09/24/2020 11:55:04 AM

ਅੰਮ੍ਰਿਤਸਰ (ਅਨਜਾਣ): ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ 'ਚ ਨਵਜੋਤ ਸਿੰਘ ਸਿੱਧੂ ਵਲੋਂ ਲਗਾਏ ਗਏ ਧਰਨੇ 'ਚ ਦਲਿਤ ਮਹਿਲਾ ਵਿੰਗ ਕਾਂਗਰਸ ਦੇ ਸੁਬਾਈ ਕੋਆਰਡੀਨੇਟਰ ਮੈਡਮ ਭਾਵਨਾ ਅਤੇ ਕੌਂਸਲਰ ਡਾ. ਅਨੂਪ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਟਰੈਕਟਰ 'ਤੇ ਚੜ੍ਹ ਕੇ ਮੈਡਮ ਭਾਵਨਾ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 

ਇਹ ਵੀ ਪੜ੍ਹੋ: ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਵਨਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਭੁੱਲ ਕਰ ਰਹੀ ਹੈ ਕਿ ਲੋਕਤੰਤਰ 'ਚ ਸਰਕਾਰਾਂ ਲੋਕਾਂ ਦੀ ਰਾਏ ਨਾਲ ਚੱਲਦੀਆਂ ਹਨ ਨਾ ਕਿ ਮਨਮਰਜ਼ੀ ਨਾਲ। ਬੀ. ਜੇ. ਪੀ. ਜਿਸ ਤਰ੍ਹਾਂ ਕਿਸਾਨਾਂ ਵਲੋਂ ਇੰਨੇ ਵੱਡੇ ਪੈਮਾਨੇ 'ਤੇ ਕੀਤੇ ਜਾ ਰਹੇ ਸੰਘਰਸ਼ ਨੂੰ ਅਣਗੌਲਿਆਂ ਕਰਕੇ ਆਰਡੀਨੈਂਸ ਲਾਗੂ ਕਰਨ ਦੀ ਜ਼ਿੱਦ 'ਤੇ ਅੜੀ ਹੈ ਉਸ ਤੋਂ ਸਾਫ਼ ਹੁੰਦਾ ਹੈ ਕਿ ਕੇਂਦਰ ਸਰਕਾਰ ਲੋਕਤੰਤਰ ਦਾ ਰਾਹ ਛੱਡ ਕੇ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਇਥੇ ਹੀ ਡਾ. ਅਨੂਪ ਕੁਮਾਰ ਨੇ ਕਿਹਾ ਕਿ ਕਿਸਾਨਾਂ ਦੇ ਹੱਕ 'ਚ ਸਿਰਫ਼ ਅਕਾਲੀ ਭਾਜਪਾ ਨੂੰ ਛੱਡ ਕੇ ਸਾਰੇ ਰਾਜਨੀਤਿਕ ਦਲ ਅਤੇ ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਨੇਤਾ ਇਕਜੁੱਟ ਹੋ ਕੇ ਕਿਸਾਨਾਂ ਦੇ ਹੱਕ 'ਚ ਡਟੇ ਹੋਏ ਹਨ ਪਰ ਕੇਂਦਰ ਮੰਨਣ ਨੂੰ ਤਿਆਰ ਨਹੀਂ। ਡਾ. ਅਨੂਪ ਨੇ ਕਿਹਾ ਕਿ ਜੇਕਰ ਕੇਂਦਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਬੀ. ਜੇ. ਪੀ. ਖੁਦ ਜ਼ਿੰਮੇਵਾਰ ਹੋਵੇਗੀ।


Baljeet Kaur

Content Editor

Related News