ਅੰਮ੍ਰਿਤਪਾਲ ਦਾ ਸਾਥੀ ਲਵਪ੍ਰੀਤ ਤੂਫ਼ਾਨ ਇਕ ਹਫ਼ਤੇ ਤੋਂ ਘਰੋਂ ਲਾਪਤਾ, ਦੁਖੀ ਮਾਂ ਨੇ ਕਹੀਆਂ ਇਹ ਗੱਲਾਂ

Thursday, Mar 23, 2023 - 01:35 PM (IST)

ਅੰਮ੍ਰਿਤਪਾਲ ਦਾ ਸਾਥੀ ਲਵਪ੍ਰੀਤ ਤੂਫ਼ਾਨ ਇਕ ਹਫ਼ਤੇ ਤੋਂ ਘਰੋਂ ਲਾਪਤਾ, ਦੁਖੀ ਮਾਂ ਨੇ ਕਹੀਆਂ ਇਹ ਗੱਲਾਂ

ਗੁਰਦਾਸਪੁਰ- ਪੰਜਾਬ 'ਚ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਸ ਦੀ ਲਗਾਤਾਰ ਕਾਰਵਾਈ ਜਾਰੀ ਹੈ। ਇਹ ਕਾਰਵਾਈ 18 ਮਾਰਚ ਤੋਂ ਸ਼ੁਰੂ ਹੋਈ ਸੀ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਚੱਲ ਰਹੀ ਹੈ। ਇਸ ਕਾਰਵਾਈ 'ਚ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਵੀ ਹਿਰਾਸਤ 'ਚ ਲੈ ਰਹੀ ਹੈ।  ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦਾ ਕਰੀਬੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਸਿੰਘ ਕਰੀਬ ਇਕ ਹਫ਼ਤੇ ਤੋਂ ਘਰ ਨਹੀਂ ਆਇਆ ਅਤੇ ਹੁਣ ਤੱਕ ਪੁਲਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। 

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਜਾਣਕਾਰੀ ਮੁਤਾਬਕ ਲਵਪ੍ਰੀਤ ਸਿੰਘ ਤੂਫ਼ਾਨ ਦੀ ਮਾਤਾ ਹਰਜੀਤ ਕੌਰ ਅਤੇ ਚਾਚੀ ਕੁਲਜੀਤ ਕੌਰ ਨੇ ਦੱਸਿਆ ਕਿ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨੂੰ ਇਨ੍ਹਾਂ ਮਾਮਲਿਆਂ 'ਚ ਨਾ ਫ਼ਸਣ ਲਈ ਸਮਝਾਉਂਦੀ ਸੀ ਪਰ ਉਹ ਨਹੀਂ ਸਮਝਿਆ। ਤੂਫ਼ਾਨ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਉਹ ਖ਼ੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਤੂਫਾਨ ਸਿੰਘ 24 ਫਰਵਰੀ ਨੂੰ ਘਰ ਆਇਆ ਸੀ। ਉਦੋਂ ਤੋਂ ਤੂਫ਼ਾਨ ਸਿੰਘ ਦਾ ਅੰਮ੍ਰਿਤਪਾਲ ਨਾਲ ਕੋਈ ਸੰਪਰਕ ਨਹੀਂ ਸੀ। 

ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼

ਉਨ੍ਹਾਂ ਕਿਹਾ ਕਿ ਅਸੀਂ ਤੂਫ਼ਾਨ ਨੂੰ ਸਮਝਾਇਆ ਕਿ ਉਸ ਦਾ ਪੁੱਤਰ ਅਜੇ ਛੋਟਾ ਹੈ, ਉਸ ਦੀ ਪਰਵਰਿਸ਼ ਵੱਲ ਧਿਆਨ ਦਵੇ। ਉਨ੍ਹਾਂ ਕਿਹਾ ਕਿ ਤੁਫ਼ਾਨ ਨੇ 16 ਮਾਰਚ ਨੂੰ ਬਾਬਾ ਬਕਾਲਾ 'ਚ ਤਰਨਾ ਦਲ ਦੇ ਮੁਖੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਲੈਣ ਦੀ ਗੱਲ ਕਹਿ ਕੇ ਘਰੋਂ ਚਲਾ ਗਿਆ ਸੀ ਕਿ ਮੈਂ ਉਨ੍ਹਾਂ ਦੇ ਦਰਸ਼ਨ ਕਰਨ ਚੱਲਾ ਹਾਂ, ਜਿਸ ਤੋਂ ਬਾਅਦ ਤੂਫ਼ਾਨ ਘਰ ਵਾਪਸ ਨਹੀਂ ਪਰਤਿਆ। ਡੀਐਸਪੀ ਰਿਪੁਤਾਪਨ ਨੇ ਦੱਸਿਆ ਕਿ ਤੂਫ਼ਾਨ ਸਿੰਘ ਪੁਲਸ ਦੀ ਗ੍ਰਿਫ਼ਤ 'ਚ ਨਹੀਂ ਹੈ। ਉਨ੍ਹਾਂ ਦੇ ਘਰ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ ’ਚ ਘੱਟ ਇਨਰੋਲਮੈਂਟ ਨੂੰ ਲੈ ਕੇ ਸਰਕਾਰ ਸਖ਼ਤ, ਇਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ

ਜ਼ਿਕਰਯੋਗ ਹੈ ਕਿ ਅਜਨਾਲਾ ਪੁਲਸ ਨੇ 18 ਫ਼ਰਵਰੀ ਨੂੰ ਤੂਫ਼ਾਨ ਸਿੰਘ ਨੂੰ ਬੰਧਕ ਬਣਾ ਕੇ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਆਪਣੇ ਸਾਥੀਆਂ ਸਮੇਤ ਥਾਣਾ ਅਜਨਾਲਾ ਨੂੰ ਘੇਰਾ ਪਾ ਲਿਆ ਅਤੇ 23 ਫਰਵਰੀ ਨੂੰ ਤੂਫ਼ਾਨ ਸਿੰਘ ਨੂੰ ਰਿਹਾਅ ਕਰਵਾ ਦਿੱਤਾ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News