ਸ਼ਰਾਬ ਪੀਣ ਵਾਲੀਆਂ ਗਰਭਵਤੀ ਔਰਤਾਂ ਦਾ ਪੈਦਾ ਹੋਣ ਵਾਲਾ ਬੱਚਾ ਹੋ ਸਕਦੈ ''ਮੰਦਬੁੱਧੀ''
Saturday, Sep 15, 2018 - 11:13 AM (IST)

ਅੰਮ੍ਰਿਤਸਰ (ਜ. ਬ.)—ਗਰਭਵਤੀ ਔਰਤਾਂ ਜੇਕਰ ਸ਼ਰਾਬ ਦੇ ਸੇਵਨ ਦੀਆਂ ਆਦੀ ਹਨ ਤਾਂ ਕੁੱਖ 'ਚ ਪਲ ਰਿਹਾ ਬੱਚਾ ਮੰਦਬੁੱਧੀ ਹੋ ਸਕਦਾ ਹੈ। ਜ਼ਿਆਦਾ ਉਮਰ ਵਿਚ ਹੋਣ ਵਾਲੀ ਔਲਾਦ ਵੀ ਮੰਦਬੁੱਧੀ ਹੋ ਸਕਦੀ ਹੈ। ਜੇਕਰ ਗਰਭਵਤੀ ਮਾਂ ਜੰਕਫੂਡ ਦਾ ਸੇਵਨ ਕਰਦੀ ਹੈ ਤਾਂ ਕੁੱਖ ਵਿਚ ਬੱਚਿਆਂ ਦਾ ਮਾਨਸਿਕ ਸੰਤੁਲਨ ਵਿਗੜਨ ਦਾ ਡਰ ਰਹਿੰਦਾ ਹੈ। ਪੌਸ਼ਟਿਕ ਖਾਣਾ ਗਰਭਵਤੀ ਔਰਤਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਸਮਝ ਲੈਣ ਕਿ ਜਨਮ ਲੈਣ ਵਾਲਾ ਬੱਚਾ ਕੁੱਖ ਤੋਂ ਕਈ ਬੀਮਾਰੀਆਂ ਲੈ ਕੇ ਜਨਮ ਲਵੇਗਾ। ਅਜਿਹੇ 'ਚ ਦਿਮਾਗ ਦਾ ਸਿਸਟਮ ਘੱਟ ਹੋ ਸਕਦਾ ਹੈ, ਬੱਚੇ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
37 ਹਫ਼ਤਿਆਂ ਵਿਚ ਕੁੱਖ 'ਚ ਬੱਚੇ ਦੇ ਸਾਰੇ ਅੰਗਾਂ ਦਾ ਵਿਕਾਸ ਪੂਰੀ ਤਰ੍ਹਾਂ ਹੋ ਜਾਂਦਾ ਹੈ। ਜੇਕਰ ਬੱਚਾ 28 ਜਾਂ 30 ਹਫ਼ਤਿਆਂ ਵਿਚ ਜਨਮ ਲਵੇ ਤਾਂ ਸਮਝ ਲਓ ਕਿ ਉਹ ਕੁੱਖ ਤੋਂ ਕੁਝ ਅਜਿਹੀਆਂ ਬੀਮਾਰੀਆਂ ਨਾਲ ਲੈ ਕੇ ਪੈਦਾ ਹੋਇਆ ਹੈ, ਜਿਸ ਦੇ ਲੱਛਣ ਜਨਮ ਲੈਣ ਦੇ 1 ਸਾਲ ਜਾਂ ਕਹੋ 2 ਤੋਂ 3 ਸਾਲ ਤੱਕ ਸਾਹਮਣੇ ਆਉਂਦੇ ਹਨ। ਜੇਕਰ ਗਰਭਵਤੀ ਔਰਤਾਂ ਨੂੰ ਪੀਲੀਆ ਹੋ ਜਾਂਦਾ ਹੈ ਜਾਂ ਫਿਰ ਖੂਨ ਦੀ ਘਾਟ ਹੋ ਜਾਂਦੀ ਹੈ ਤਾਂ ਬੱਚੇ 'ਤੇ ਇਸ ਦਾ ਭਾਰੀ ਅਸਰ ਪੈਂਦਾ ਹੈ। ਦੇਸ਼-ਦੁਨੀਆ ਵਿਚ ਜਨਮ ਲੈਣ ਵਾਲੇ 1000 ਬੱਚਿਆਂ ਵਿਚ ਅਜਿਹੇ ਬੱਚਿਆਂ ਦੀ ਗਿਣਤੀ 4 ਤੋਂ 5 ਹੁੰਦੀ ਹੈ। ਅਜਿਹੇ ਬੱਚੇ 'ਸੈਰੇਬਰਲ ਪਾਲਿਸੀ' ਦਾ ਸ਼ਿਕਾਰ ਬਣ ਜਾਂਦੇ ਹਨ। ਜਨਮ ਤੋਂ ਬੱਚਿਆਂ ਨੂੰ ਬੁਖਾਰ ਆਉਣਾ ਜਾਂ ਜਨਮ ਤੋਂ ਬਾਅਦ ਪੀਲੀਆ ਹੋਣ ਦੇ ਪਿੱਛੇ ਮਾਂ ਦੇ ਗਰਭ ਵਿਵਸਥਾ ਵਿਚ ਪੌਸ਼ਟਿਕ ਖਾਣਾ ਨਾ ਮਿਲਣਾ ਮੁੱਖ ਕਾਰਨ ਬਣਦਾ ਹੈ।