ਮਾਮਲਾ ਅਕਾਲੀ ਵਰਕਰ ਦੇ ਪੁੱਤਰ ’ਤੇ ਹੋਏ ਹਮਲੇ ਦਾ, ਧਰਨਾ ਲਗਾ ਕੇ ਕੀਤੀ ਇਨਸਾਫ਼ ਦੀ ਮੰਗ

Friday, Jul 23, 2021 - 05:37 PM (IST)

ਮਾਮਲਾ ਅਕਾਲੀ ਵਰਕਰ ਦੇ ਪੁੱਤਰ ’ਤੇ ਹੋਏ ਹਮਲੇ ਦਾ, ਧਰਨਾ ਲਗਾ ਕੇ ਕੀਤੀ ਇਨਸਾਫ਼ ਦੀ ਮੰਗ

ਅੰਮ੍ਰਿਤਸਰ (ਛੀਨਾ)- ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਗਜੀਤ ਸਿੰਘ ਦੇ 14 ਸਾਲਾ ਪੁੱਤਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਇਨਸਾਫ਼ ਲੈਣ ਲਈ ਅੱਜ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਹਾਲ ਗੇਟ ਵਿਖੇ ਧਰਨਾ ਲਗਾ ਕੇ ਪੁਲਸ ਪ੍ਰਸ਼ਾਸ਼ਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੋਕੇ ’ਤੇ ਤਲਬੀਰ ਸਿੰਘ ਗਿੱਲ ਨੇ ਗਰਜਦੀ ਆਵਾਜ਼ ’ਚ ਕਿਹਾ ਕਿ ਪੁਲਸ ਥਾਣਾ ਸੁਲਤਾਨਵਿੰਡ ਦਾ ਐੱਸ. ਐੱਚ. ਓ. ਹਮਲਾਵਰਾਂ ਨੂੰ ਬਚਾਉਣ ਖਾਤਰ ਉਨ੍ਹਾਂ ਦੇ ਪਿਸਤੌਲ ਨੂੰ ਘੁੱਗੀਆਂ ਮਾਰਨ ਵਾਲਾ ਪਿਸਤੌਲ ਦੱਸ ਰਿਹਾ ਹੈ ਪਰ ਮੈਂ ਵੀ ਇਕ ਗੱਲ ਉਸ ਨੂੰ ਦੱਸ ਦੇਣਾ ਚਾਹੁੰਦਾਂ ਹਾਂ ਕਿ ਤੂੰ ਲੱਖ ਬਹਾਨੇ ਲਗਾਉਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਬਚਾ ਨਹੀ ਸਕੇਗਾਂ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲਣ ਲੱਗਿਆਂ ਬਹੁਤੀ ਦੇਰ ਨਹੀ ਲੱਗਣੀ ਅਤੇ ਪੰਜਾਬ ’ਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਦਿਆਂ ਹੀ ਲੋਕਾਂ ਨਾਲ ਬੇਇਨਸਾਫ਼ੀ ਕਰਨ ਵਾਲੇ ਭ੍ਰਿਸ਼ਟ ਪੁਲਸ ਅਫ਼ਸਰਾਂ ੍ਰਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। 
ਗਿੱਲ ਨੇ ਕਿਹਾ ਕਿ ਕਾਂਗਰਸੀਆਂ ਦੀ ਸ਼ਹਿ ’ਤੇ ਧੱਕਾ ਕਰਨ ਵਾਲੇ ਵਿਗੜੇ ਹੋਏ ਪੁਲਸ ਅਫਸਰਾਂ ਨੂੰ ਮੈਂ ਤਾੜਨਾ ਕਰਦਾ ਹਾਂ ਕਿ ਉਹ ਹੁਣ ਸੁਧਰ ਜਾਣ ਨਹੀ ਤਾਂ ਬਾਅਦ ’ਚ ਕਿਸੇ ਵੀ ਕਾਂਗਰਸੀ ਨੇ ਤੁਹਾਡੇ ਨਾਲ ਖੜਨ ਦੀ ਹਿੰਮਤ ਨਹੀ ਜੇ ਕਰਨੀ।

ਇਹ ਵੀ ਪੜ੍ਹੋ: ਸਚਿਨ ਜੈਨ ਦੇ ਕਤਲ ਮਾਮਲੇ 'ਚ ਸਾਹਮਣੇ ਆਇਆ ਛੋਟਾ ਭਰਾ, ਹਸਪਤਾਲਾਂ ਦੀਆਂ ਪਰਤਾਂ ਖੋਲ੍ਹਦਿਆਂ ਬਿਆਨ ਕੀਤਾ ਦਰਦ

ਗਿੱਲ ਨੇ ਅਖੀਰ ’ਚ ਐਲਾਨ ਕੀਤਾ ਕਿ ਜਦੋਂ ਤੱਕ ਦੋੋਸ਼ੀਆ ਖ਼ਿਲਾਫ਼ ਪਰਚਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਪੁਲਸ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆ ’ਚ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਅਵਤਾਰ ਸਿੰਘ ਟਰੱਕਾਂ ਵਾਲੇ, ਸਮਸ਼ੇਰ ਸਿੰਘ ਸ਼ੇਰਾ, ਕੰਵਲਜੀਤ ਸਿੰਘ ਗੁਰੂਵਾਲੀ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਮਲਕੀਤ ਸਿੰਘ ਬੀ. ਡੀ. ਓ, ਸਰਬਜੀਤ ਸਿੰਘ ਸਰਬ ਭੁੱਲਰ, ਗੁਰਪ੍ਰੀਤ ਸਿੰਘ ਵਡਾਲੀ, ਜਗਪ੍ਰੀਤ ਸਿੰਘ ਸ਼ੈਂਪੀ, ਅਮਰਜੀਤ ਸਿੰਘ ਢਿੱਲੋਂ, ਹਰਪਾਲ ਸਿੰਘ ਵਿਰਕ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ: ਜਬਰ-ਜ਼ਿਨਾਹ ਮਾਮਲੇ ’ਚ ਸਿਮਰਜੀਤ ਬੈਂਸ ਨੂੰ ਰਾਹਤ ਨਹੀਂ, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News