ਤੈਂ ਕੀ ਸ਼ਰਮ ਨਾ ਆਈ! ਗੁਰੂ ਘਰ ਅੰਦਰ ਮੁੰਡੇ ਨਾਲ ਹੋਈ ਗੰਦੀ ਕਰਤੂਤ
Saturday, Apr 05, 2025 - 07:29 PM (IST)

ਅਜਨਾਲਾ/ਭਿੰਡੀ ਸੈਦਾਂ, (ਗੁਰਜੰਟ)- ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਗੁਲਗੜ੍ਹ ਵਿਖੇ ਇੱਕ ਨਬਾਲਗ ਬੱਚੇ ਨਾਲ ਬਦਫੈਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਸਬੰਧੀ ਸਰਬਜੀਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਗੁਲਗੜ੍ਹ ਨੇ ਦੱਸਿਆ ਕਿ ਬੀਤੀ ਸ਼ਾਮ ਮੇਰਾ ਲੜਕਾ ਗੁਰਕੀਰਤਜੀਤ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਘਰ ਆਇਆ ਤਾਂ ਉਸ ਨੇ ਰੋਂਦਿਆਂ ਹੋਇਆ ਦੱਸਿਆ ਕਿ ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਹੀ ਹੈ। ਜਿਸ ਤੋਂ ਬਾਅਦ ਮੇਰੀ ਪਤਨੀ ਜਦੋਂ ਉਸਨੂੰ ਫਲਸ਼ ਲੈ ਕੇ ਗਈ ਤਾਂ ਉਸ ਦੀ ਲੈਟਰਿੰਗ ਵਾਲੀ ਜਗ੍ਹਾ ਵਿੱਚੋਂ ਖੂਨ ਨਿਕਲ ਰਿਹਾ ਸੀ, ਜਿਸ ਬਾਰੇ ਪੁੱਛਣ ਤੇ ਉਸ ਨੇ ਰੋਂਦਿਆਂ ਹੋਇਆ ਦੱਸਿਆ ਕਿ ਰਾਜਾ ਸਿੰਘ ਪੁੱਤਰ ਰਾਜੂ ਸਿੰਘ ਜੋ ਕਿ ਜਸਬੀਰ ਸਿੰਘ ਦੀ ਸ਼ਹਿ 'ਤੇ ਮੈਨੂੰ ਜ਼ਬਰਦਸਤੀ ਗੁਰਦੁਆਰਾ ਸਾਹਿਬ ਵਿੱਚ ਬਣੇ ਹੋਏ ਕਮਰੇ ਅੰਦਰ ਲੈ ਗਿਆ ਸੀ, ਜਿੱਥੇ ਉਸ ਨੇ ਜ਼ਬਰਦਸਤੀ ਮੇਰੇ ਨਾਲ ਗਲਤ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਲੋਪੋਕੇ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਸ ਵੱਲੋਂ ਸਰਬਜੀਤ ਸਿੰਘ ਦੇ ਬਿਆਨਾਂ 'ਤੇ ਰਾਜਾ ਸਿੰਘ ਤੇ ਜਸਬੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।