ਅਜਨਾਲਾ ਵਿਖੇ ਦੀਪ ਸਿੱਧੂ ਦੇ ਨਮਿੱਤ ਕਰਵਾਇਆ ਸ਼ਰਧਾਜਲੀ ਸਮਾਗਮ, ਭੇਂਟ ਕੀਤੇ ਸ਼ਰਧਾ ਦੇ ਫੁੱਲ

03/09/2022 1:03:57 PM

ਅਜਨਾਲਾ (ਗੁਰਜੰਟ)- ਕਾਲੇ ਕਾਨੂੰਨਾਂ ਸੰਬੰਧੀ ਦਿੱਲੀ ਵਿਖੇ ਲਗਾਏ ਗਏ ਕਿਸਾਨ ਮੋਰਚੇ ਦੌਰਾਨ ਆਪਣੀ ਵਿੱਲਖਣ ਭੂਮਿਕਾ ਨਿਭਾਉਣ ਅਤੇ ਪੰਜਾਬ ਦੀ ਜਵਾਨੀ ਨੂੰ ਆਪਣੇ ਹੱਕਾਂ ਪ੍ਰਤੀ ਲਾਮਬੰਦ ਕਰਨ ਵਾਲੇ ਦੀਪ ਸਿੱਧੂ ਦੀ ਯਾਦ ’ਚ ਅੱਜ ਅਜਨਾਲਾ ਦੇ ਗੁਰਦੁਆਰਾ ਸਿੰਘ ਸਭਾ ਕਾਲਿਆ ਵਾਲੇ ਖੂਹ ਵਿਖੇ ਸ਼ਰਧਾਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਲਾਹੀ ਬਾਣੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘ ਵੱਲੋਂ ਵਿਰਾਗਮਾਈ ਕੀਰਤਨ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਖੁੱਲ੍ਹਾ ਚੈਲੇਂਜ ਕਰਨ ਵਾਲੇ ਹੌਲਦਾਰ ਸੰਦੀਪ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਜਾਣੋ ਕੀ ਹੈ ਮਾਮਲਾ

ਇਸ ਤੋਂ ਬਾਅਦ ਸੰਯੁਕਤ ਸਮਾਜ ਸੁਧਾਰ ਸੰਸਥਾ ਦੇ ਆਗੂ ਵਰਿਆਮ ਸਿੰਘ ਨੰਗਲ, ਭਾਈ ਕਾਬਲ ਸਿੰਘ ਸ਼ਾਹਪੁਰ, ਮਨਜੀਤ ਸਿੰਘ ਬਾਠ ਅਤੇ ਡਾ: ਕੁਲਵੰਤ ਸਿੰਘ ਨਿੱਝਰ ਆਦਿ ਨੇ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਨ੍ਹਾਂ ਕਿਹਾ ਕਿ ਦੀਪ ਸਿੱਧੂ ਭਾਵੇਂ ਸਰੀਰਕ ਤੌਰ ’ਤੇ ਅੱਜ ਸਾਡੇ ਵਿਚ ਨਹੀਂ ਰਿਹਾ ਪਰ ਪੰਜਾਬ ਨੂੰ ਬਚਾਉਣ ਅਤੇ ਕੌਮ ਦੇ ਹਿੱਤਾ ਪ੍ਰਤੀ ਉਸਦੀ ਸੁਚੱਝੀ ਸੋਚ ਹਮੇਸ਼ਾ ਸਮੂਹ ਪੰਜਾਬੀਆਂ ਦੇ ਮਨਾਂ ਵਿਚ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਬਹੁਤ ਥੋੜੇ ਸਮੇਂ ਵਿਚ ਵੱਡੇ ਕੰਮ ਕਰਕੇ ਪੰਜਾਬ ਦੀ ਜਵਾਨੀ ਨੂੰ ਇੱਕ ਨਵਾਂ ਰਾਹ ਦਿਖਾ ਗਿਆ ਹੈ, ਜਿਸ ’ਤੇ ਚਲ ਕੇ ਨੌਜਵਾਨ ਆਪਣਾ ਆਉਣ ਵਾਲਾ ਭੱਵਿਖ ਬਚਾ ਸਕਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਉਨ੍ਹਾਂ ਕਿਹਾ ਕਿ ਬਹੁਤ ਘੱਟ ਲੋਕ ਅਜਿਹੀ ਸੋਚ ਦੇ ਧਾਰਨੀ ਹੋ ਕੇ ਇਸ ਦੁਨੀਆਂ ਵਿਚ ਆਉਂਦੇ ਹਨ, ਜੋ ਥੋੜੇ ਸਮੇਂ ’ਚ ਦੁਨੀਆਂ ਵਿਚ ਆਪਣੀ ਨਿਵੇਕਲੀ ਪਹਿਚਾਣ ਛੱਡ ਕੇ ਇਸ ਸੰਸਾਰ ਤੋਂ ਚਲੇ ਜਾਦੇ ਹਨ। ਇਸ ਸ਼ਰਧਾਜਲੀ ਸਮਾਗਮ ਦੌਰਾਂਨ ਯੂਥ ਕਾਂਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਗ੍ਰੰਥੀ ਬਾਬਾ ਜਜਵਿੰਦਰ ਸਿੰਘ, ਡਾ.ਦਰਸ਼ਨ ਸਿੰਘ ਸਿੱਧੂ, ਮਲਕੀਤ ਸਿੰਘ ਈਸਾਪੁਰ, ਏਕਮਨੂਰ ਛੀਨਾ, ਕੰਵਲਜੀਤ ਸਿੰਘ, ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ


rajwinder kaur

Content Editor

Related News