GNDU ਤੇ ਕੈਰੋਲਿੰਸਕਾ ਇੰਸਟੀਚਿਊਟ, ਸਵੀਡਨ ਵਿਚਕਾਰ ਵਿਸ਼ਵਵਿਆਪੀ ਖੋਜ ਸਾਂਝੀਦਾਰੀ ਲਈ ਅਹਿਮ ਸਮਝੌਤਾ

Tuesday, Aug 19, 2025 - 05:15 PM (IST)

GNDU ਤੇ ਕੈਰੋਲਿੰਸਕਾ ਇੰਸਟੀਚਿਊਟ, ਸਵੀਡਨ ਵਿਚਕਾਰ ਵਿਸ਼ਵਵਿਆਪੀ ਖੋਜ ਸਾਂਝੀਦਾਰੀ ਲਈ ਅਹਿਮ ਸਮਝੌਤਾ

ਅੰਮ੍ਰਿਤਸਰ (ਸੰਜੀਵ)- ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਸਥਾਪਤ ਕਰਦਿਆਂ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ ਨਾਲ ਮਟੀਰੀਅਲ ਟ੍ਰਾਂਸਫਰ ਐਗਰੀਮੈਂਟ (ਐੱਮ. ਟੀ. ਏ.) ’ਤੇ ਹਸਤਾਖਰ ਕੀਤੇ ਹਨ, ਜੋ ਵਿਸ਼ਵ ਪੱਧਰ ’ਤੇ ਆਪਣੇ ਮੈਡੀਕਲ ਵਿਗਿਆਨ ਦੇ ਯੋਗਦਾਨ ਅਤੇ ਨੋਬਲ ਪੁਰਸਕਾਰ (ਫਿਜ਼ੀਓਲਾਜੀ ਅਤੇ ਮੈਡੀਸਨ) ਦੇਣ ਦੀ ਵਿਲੱਖਣ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ- ਕਹਿਰ ਓ ਰੱਬਾ: ਧੀ ਨੂੰ ਮਿਲ ਕੇ ਘਰ ਆ ਰਹੇ ਸੇਵਾਮੁਕਤ ਸੂਬੇਦਾਰ ਦੀ ਦਰਦਨਾਕ ਮੌਤ

ਇਹ ਸਮਝੌਤਾ ਡਾ. ਗਗਨਦੀਪ ਕੌਰ ਗਹਿਲੇ ਮੁਖੀ ਮੋਲੀਕਿਊਲਰ ਬਾਇਓਲਾਜੀ ਅਤੇ ਬਾਇਓਕੈਮਿਸਟਰੀ ਵਿਭਾਗ, ਦੀ ਪ੍ਰਯੋਗਸ਼ਾਲਾ ਵਿੱਚ ਪ੍ਰਜਨਨ ਜੀਵ ਵਿਗਿਆਨ ਅਤੇ ਮਨੁੱਖੀ ਪ੍ਰਜਨਨ ਸਮਰੱਥਾ ਦੇ ਖੇਤਰ ਵਿੱਚ ਨਵੀਆਂ ਸਹਿਯੋਗੀ ਖੋਜਾਂ ਦਾ ਰਾਹ ਪੱਧਰਾ ਕਰਦਾ ਹੈ। ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਨਾਲ ਇਹ ਐੱਮ. ਟੀ. ਏ. ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਗਿਆਨਕ ਯੋਗਦਾਨ ਦੀ ਅੰਤਰਰਾਸ਼ਟਰੀ ਪਛਾਣ ਅਤੇ ਨਾਜ਼ੁਕ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵਵਿਆਪੀ ਸਾਂਝੇਦਾਰੀ ਦੀ ਸੰਭਾਵਨਾ ਨੂੰ ਉਜਾਗਰ ਕਰੇਗਾ। ਇਸ ਸਮਝੌਤੇ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਨੇ ਰਸਮੀ ਤੌਰ ’ਤੇ ਦਸਤਖਤ ਕਰ ਕੇ ਅੰਤਿਮ ਰੂਪ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ! ਇਸ ਇਲਾਕੇ 'ਚੋਂ ਮਿਲੇ ਗ੍ਰਨੇਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News