ਮੋਦੀ ਸਰਕਾਰ ਵਿਰੁੱਧ ਆਰ. ਐੱਮ. ਪੀ. ਡਾਕਟਰਾਂ ਵੱਲੋਂ ਰੋਸ ਮੀਟਿੰਗ

10/20/2019 11:22:38 PM

ਅਜਨਾਲਾ, (ਫਰਿਆਦ, ਬਾਠ)- ਆਰ. ਐੱਮ. ਪੀ. ਡਾਕਟਰਾਂ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਤੇ ਤਹਿਸੀਲ ਦੇ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਅਤੇ ਸਰਪ੍ਰਸਤ ਡਾ. ਬਲਵਿੰਦਰ ਸਿੰਘ ਲੰਗੋਮਾਹਲ ਦੀ ਸਾਂਝੀ ਪ੍ਰਧਾਨਗੀ ਹੇਠ ਆਰ. ਐੱਮ. ਪੀ. ਡਾਕਟਰਾਂ ਦੇ ਹੱਕਾਂ ਨੂੰ ਅੱਖੋਂ-ਪਰੋਖੇ ਕਰਦਿਆਂ ਬਣਾਏ ਕਾਨੂੰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਰੁੱਧ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਰੋਸ ਮੀਟਿੰਗ ਕੀਤੀ ਗਈ।

ਇਸ ਮੌਕੇ ਐਸੋਸੀਏਸ਼ਨ ’ਚ ਤਹਿਸੀਲ ਅਜਨਾਲਾ ’ਚੋਂ ਸ਼ਾਮਲ ਹੋਏ ਨਵੇਂ 14 ਆਰ. ਐੱਮ. ਪੀ. ਡਾਕਟਰਾਂ ਅਤੇ ਹੋਰ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਡਾ. ਬਿਕ੍ਰਮਜੀਤ ਸਿੰਘ, ਡਾ. ਜਸਬੀਰ ਸਿੰਘ, ਡਾ. ਜਸਵੰਤ ਸਿੰਘ ਉਪਰੰਤ ਡਾ. ਮਹਿੰਦਰ ਸਿੰਘ ਸੋਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਜਨਤਾ ਅਤੇ ਆਰ. ਐੱਮ. ਪੀ. ਡਾਕਟਰਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰ ਕੇ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਨੂੰ ਲਾਗੂ ਕੀਤਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਜੇਕਰ ਉਕਤ ਕਾਨੂੰਨ ਲਾਗੂ ਕੀਤਾ ਗਿਆ ਤਾਂ ਸਮੂਹ ਆਰ. ਐੱਮ. ਪੀ. ਡਾਕਟਰ ਇਸ ਵਿਰੁੱਧ ਸਡ਼ਕਾਂ ’ਤੇ ਉੱਤਰਦਿਆਂ ਤਿੱਖਾ ਸੰਘਰਸ਼ ਵਿੱਢਣਗੇ।

ਇਸ ਮੌਕੇ ਡਾ. ਜਗਜੀਤ ਸਿੰਘ ਰਿਆਡ਼, ਡਾ. ਸਤਪਾਲ ਸਿੰਘ, ਡਾ. ਰਣਜੀਤ ਸਿੰਘ ਕੋਟਲਾ, ਡਾ. ਸੁਰਜੀਤ ਸਿੰਘ, ਡਾ. ਹੈਪੀ ਮਾਨ, ਡਾ. ਸੁਖਦੇਵ ਸਿੰਘ ਭੰਗਵਾਂ, ਡਾ. ਸੰਦੀਪ ਸਿੰਘ ਭੀਲੋਵਾਲ, ਡਾ. ਹਰਜੀਤ ਸਿੰਘ ਲੋਪੋਕੇ, ਡਾ. ਗਗਨਦੀਪ ਸਿੰਘ ਝੰਜੋਟੀ, ਡਾ. ਸ਼ਮਸ਼ੇਰ ਸਿੰਘ ਮੀਰਾਂਕੋਟ, ਡਾ. ਨਿਸ਼ਾਨ ਸਿੰਘ ਦਾਲਮ, ਡਾ. ਊਧਮ ਸਿੰਘ ਲਾਲਵਾਲਾ, ਡਾ. ਹਰਪ੍ਰੀਤ ਸਿੰਘ ਦਿਆਲਪੁਰਾ, ਡਾ. ਸ਼ਗਨਦੀਪ ਸਿੰਘ ਮਲਕਪੁਰ, ਡਾ. ਕੁਲਦੀਪ ਸਿੰਘ ਪੰਕੂ ਫਿਰਵਰਿਆ, ਡਾ. ਕੁਲਦੀਪ ਸਿੰਘ ਰਾਜਾਸਾਂਸੀ ਆਦਿ ਹਾਜ਼ਰ ਸਨ।


Bharat Thapa

Content Editor

Related News