ਕਮਲ ਬੋਰੀ ਦਾ ਰਿਮਾਂਡ ਖ਼ਤਮ, ਅਦਾਲਤ ਨੇ ਭੇਜਿਆ ਜੇਲ੍ਹ
Friday, Sep 01, 2023 - 10:41 AM (IST)

ਅੰਮ੍ਰਿਤਸਰ (ਇੰਦਰਜੀਤ/ਅਵਧੇਸ਼)- ਸਥਾਨਕ ਅਦਾਲਤ ਨੇ ਵਿਵਾਦਤ ਅਤੇ ਕਈ ਕੇਸਾਂ ਦਾ ਸਾਹਮਣਾ ਕਰ ਰਹੇ ਕਮਲ ਬੋਰੀ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਕਮਲ ਬੋਰੀ ਨੂੰ ਸ਼ਨੀਵਾਰ ਨੂੰ ਅੰਮ੍ਰਿਤਸਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਕਮਲ ਬੋਰੀ ਅਤੇ ਉਸ ਦੇ 8 ਸਾਥੀਆਂ ਨੇ ਉਦਯੋਗਪਤੀ ਵਿਨੋਦ ਸਮਰਾ ਨੂੰ ਕਮਰੇ ਦੇ ਅੰਦਰ ਬੰਨ੍ਹ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਕਮਲ ਬੋਰੀ ਨੇ ਰਿਵਾਲਵਰ ਨਾਲ ਬੱਟ ਵੀ ਮਾਰੇ।
ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ
ਇਸ ਤੋਂ ਬਾਅਦ ਪੁਲਸ ਦੀ ਕਾਰਵਾਈ ਦੌਰਾਨ ਬੋਰੀ ਨੂੰ ਵੱਡੀ ਗਿਣਤੀ ਪੁਲਸ ਫ਼ੋਰਸ ਨੇ ਘੇਰ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ। ਬੋਰੀ ਨੂੰ ਮਾਣਯੋਗ ਅਦਾਲਤ ਵਲੋਂ ਸ਼ਨੀਵਾਰ ਨੂੰ 2 ਦਿਨ ਅਤੇ ਸੋਮਵਾਰ ਨੂੰ 3 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ ਅਤੇ ਵੀਰਵਾਰ ਨੂੰ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਉਸ ਦੇ ਰਿਮਾਂਡ ਵਿਚ ਵਾਧਾ ਕਰਨ ਦੀ ਮੰਗ ਕਰਨ ਤੋਂ ਬਾਅਦ ਅਦਾਲਤ ਨੇ ਹੋਰ ਰਿਮਾਂਡ ਦੇਣ ਦੀ ਬਜਾਏ ਕਮਲ ਬੋਰੀ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ
ਜ਼ਿਕਰਯੋਗ ਹੈ ਕਿ ਕਮਲ ਬੋਰੀ ’ਤੇ ਪਹਿਲਾਂ ਵੀ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਇਸ ਦੌਰਾਨ 8 ਅਗਸਤ ਨੂੰ ਵਾਲਮੀਕਿ ਸਮਾਜ ਦੇ ਆਗੂ ਕੁਮਾਰ ਦਰਸ਼ਨ ਦੇ ਜਨਮ ਦਿਨ ਦੀ ਪਾਰਟੀ ਮੌਕੇ ਕਈ ਥਾਣੇਦਾਰਾਂ ਅਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਉਥੇ ਪੁੱਜੇ ਤਾਂ ਜਨਮ ਦਿਨ ਜਸ਼ਨ ਮਨਾਉਣ ਦੀ ਵੀਡੀਓ ਵਾਇਰਲ ਹੋ ਗਈ, ਜਿੱਥੇ ਕਮਲ ਬੋਰੀ ਵਿਚ ਪੁੱਜਾ ਹੋਇਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚਰਚਾ ਜੰਗਲ ਦੀ ਅੱਗ ਵਾਂਗ ਫੈਲ ਗਈ, ਜਿਸ ਕਾਰਨ ਪੰਜਾਬ ਪੁਲਸ ਦੀ ਕਾਰਵਾਈ ਦੌਰਾਨ ਦੋ ਦਰਜਨਾਂ ਦੇ ਕਰੀਬ ਸਥਾਨਕ ਅਤੇ ਬਾਹਰੀ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਇਨ੍ਹਾਂ ਵਿੱਚ ਬਠਿੰਡਾ-ਪਟਿਆਲਾ ਰੇਂਜ ਦੇ ਪੰਜ ਇੰਸਪੈਕਟਰਾਂ ਅਤੇ ਡੀ. ਐਸ. ਪੀ ਰੈਂਕ ਦੇ ਦੋ ਅਫ਼ਸਰ ਪ੍ਰਵੇਸ਼ ਚੋਪੜਾ ਅਤੇ ਸੰਜੀਵ ਕੁਮਾਰ ਨੂੰ ਬਠਿੰਡਾ ਮਾਨਸਾ ਰੇਂਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਇਕ ਦੇ ਲੱਗੀ ਗੋਲ਼ੀ
ਪੁਲਸ ਦੀ ਘੇਰਾਬੰਦੀ ਦੇਖ ਕੇ ਬੋਰੀ ਨੇ ਮਾਰੀ ਮੰਜ਼ਿਲ ਤੋਂ ਛਾਲ
ਕਮਲ ਬੋਰੀ ਦੀ ਗ੍ਰਿਫ਼ਤਾਰੀ ਤੋਂ ਪਤਾ ਲੱਗਾ ਹੈ ਕਿ ਸ਼ਨੀਵਾਰ ਨੂੰ ਵਿਨੋਦ ਸਮਰਾ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਬੋਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਦੇ ਘਰ ਦੀ ਘੇਰਾਬੰਦੀ ਕਰ ਲਈ ਤਾਂ ਬੋਰੀ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਪਰ ਬੋਰੀ ਲਈ 20 ਦੇ ਕਰੀਬ ਪੁਲਸ ਮੁਲਾਜ਼ਮਾਂ ਦਾ ਘੇਰਾ ਤੋੜਨਾ ਔਖਾ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8