ਰੇਲ ਯਾਤਰੀਆਂ ਦੀ ਸਹੂਲਤ ਲਈ ਟ੍ਰੇਨਾਂ ’ਚ ਵਧਾਏ ਜਾਣਗੇ ਵਾਧੂ ਕੋਚ

Friday, Apr 24, 2026 - 10:57 AM (IST)

ਰੇਲ ਯਾਤਰੀਆਂ ਦੀ ਸਹੂਲਤ ਲਈ ਟ੍ਰੇਨਾਂ ’ਚ ਵਧਾਏ ਜਾਣਗੇ ਵਾਧੂ ਕੋਚ

ਅੰਮ੍ਰਿਤਸਰ (ਜਸ਼ਨ): ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਅਤੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਯਾਤਰੀਆਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਈ ਟ੍ਰੇਨਾਂ ਵਿਚ ਵਾਧੂ ਕੋਚ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 04624 (ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈਸ) ਵਿਚ 27 ਅਪ੍ਰੈਲ 2026 ਨੂੰ ਏਸੀ 3 ਟੀਅਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਇਸੇ ਤਰ੍ਹਾਂ ਟ੍ਰੇਨ ਨੰਬਰ 04654 (ਅੰਮ੍ਰਿਤਸਰ–ਨਿਊ ਜਲਪਾਈਗੁੜੀ ਕਲੋਨ ਸਪੈਸ਼ਲ) ਵਿਚ 29 ਅਪ੍ਰੈਲ 2026 ਨੂੰ ਸਲੀਪਰ ਕਲਾਸ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਟ੍ਰੇਨ ਨੰਬਰ 20498 (ਫਿਰੋਜ਼ਪੁਰ ਕੈਂਟ–ਰਾਮੇਸ਼ਵਰਮ ਹਮਸਫਰ ਐਕਸਪ੍ਰੈਸ) ਵਿਚ 02 ਮਈ 2026 ਨੂੰ ਏਸੀ 3 ਟੀਅਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ

ਇਸ ਤੋਂ ਇਲਾਵਾ ਸ਼ਤਾਬਦੀ ਐਕਸਪ੍ਰੈਸ 12030 ਵਿਚ 25 ਅਤੇ 26 ਅਪ੍ਰੈਲ ਅਤੇ 1 ਮਈ 2026 ਨੂੰ ਏਸੀ ਚੇਅਰ ਕਾਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਸ਼ਤਾਬਦੀ ਐਕਸਪ੍ਰੈਸ 12032 ਵਿਚ 30 ਅਪ੍ਰੈਲ 2026 ਨੂੰ ਵੀ ਏਸੀ ਚੇਅਰ ਕਾਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ। ਅੰਮ੍ਰਿਤਸਰ ਅਤੇ ਅਜਮੇਰ ਵਿਚਕਾਰ ਚੱਲਣ ਵਾਲੀ ਟ੍ਰੇਨ ਨੰਬਰ 19612 ਅਤੇ 19614 ਵਿਚ 23 ਅਪ੍ਰੈਲ 2026 ਤੋਂ 31 ਮਈ 2026 ਤੱਕ ਸਲੀਪਰ ਕਲਾਸ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖਬਰ: Black Out ਤੋਂ ਪਹਿਲਾਂ ਅੰਮ੍ਰਿਤਸਰ 'ਚ ਫੜਿਆ ਗਿਆ 'ਪਾਕਿਸਤਾਨੀ ਜਾਸੂਸ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News