ਕਰੋੜਾਂ ਦੀ ਧੋਖਾਦੇਹੀ ਦੇ ਮਾਮਲੇ ’ਚ ਵਕੀਲ ਨਾਮਜ਼ਦ
Sunday, Oct 11, 2026 - 11:35 AM (IST)
ਅੰਮ੍ਰਿਤਸਰ (ਸ.ਹ.)- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਧੋਖਾਦੇਹੀ ਦੇ ਦੋਸ਼ ਵਿਚ ਦਰਜ ਕੇਸ ਵਿਚ ਹੁਣ ਇਕ ਵਕੀਲ ਵਿਨੀਤ ਮਹਾਜਨ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਹੈ। ਹਾਲਾਂਕਿ ਇਸ ਕੇਸ ਵਿਚ ਕੁਝ ਦੋਸ਼ੀਆਂ ਨੂੰ ਪੁਲਸ ਵੱਲੋਂ ਕਲੀਨ ਚਿੱਟ ਵੀ ਦਿੱਤੀ ਗਈ ਹੈ। ਦੋਸ਼ੀ ਵਕੀਲ ਖ਼ਿਲਾਫ਼ ਆਪਣੇ ਹੀ ਪਰਿਵਾਰ ਨਾਲ ਧੋਖਾਧੜੀ ਦੇ ਮਾਮਲੇ ਵੀ ਦਰਜ ਹਨ। ਜ਼ਿਕਰਯੋਗ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋ ਸਾਲ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਨੇ ਸਿਵਲ ਲਾਈਨ ਥਾਣੇ ਦੀ ਪੁਲਸ ਨੂੰ ਜਾਂਚ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ-ਪੰਜਾਬ 'ਚ ਮੀਂਹ-ਹਨ੍ਹੇਰੀ ਨਾਲ ਸਵੇਰੇ-ਸਵੇਰੇ ਵਿਗੜਿਆ ਮੌਸਮ, ਜਾਣ ਲਓ 15 ਅਕਤੂਬਰ ਤੱਕ ਵੱਡੀ ਅਪਡੇਟ
ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਮਈ 2025 ਨੂੰ ਰਾਕੇਸ਼ ਕੁਮਾਰ (ਵਾਸੀ ਗਲੀ ਪਟਵਾਰੀਆਂ ਵਾਲੀ, ਮਜੀਠਾ ਰੋਡ), ਨੰਦ ਕਿਸ਼ੋਰ ਗੁਪਤਾ, ਤੇਜਿੰਦਰ ਬੱਬਰ (ਵਾਸੀ ਈਸਟ ਮੋਹਨ ਨਗਰ), ਸਾਜਨ ਸੇਠ (ਵਾਸੀ ਰਣਜੀਤ ਐਵੀਨਿਊ), ਰਾਕੇਸ਼ ਸੇਠ ਅਤੇ ਸੌਰਭ ਸੇਠ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਡੀ. ਸੀ. ਦਫ਼ਤਰ ਤੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਦੋਸ਼ੀ ਸਰਕਾਰੀ ਮਲਕੀਅਤ ਵਾਲੀਆਂ ਕਰੋੜਾਂ ਦੀਆਂ ਜਾਇਦਾਦਾਂ ਦੀ ਕਨਵੈਂਸ ਡੀਡ ਕਰਵਾਉਣ ਪਹੁੰਚੇ ਸਨ। ਉਦੋਂ ਤਤਕਾਲੀ ਸਬ-ਰਜਿਸਟਰਾਰ ਹਰਕਰਮ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਇਸ ਦੀ ਜਾਣਕਾਰੀ ਤਤਕਾਲੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਦਿੱਤੀ ਗਈ ਸੀ।
ਇਹ ਵੀ ਪੜ੍ਹੋ-ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ ਕਰ ਲਈ ਖੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
