ਪਿੰਡ ਮੱਖਣ ਵਿੰਡੀ 'ਚ ਐਕਟਿਵ ਮਿਜ਼ਾਇਲ ਡਿੱਗੀ, ਫੌਜ ਅਧਿਕਾਰੀਆਂ ਨੇ ਕੀਤਾ ਨਕਾਰਾ
Friday, May 09, 2025 - 06:45 PM (IST)

ਜੇਠੂਵਾਲ (ਜਰਨੈਲ ਤੱਗੜ)- ਭਾਰਤ-ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ 'ਚ ਬੀਤੇ ਦਿਨੀਂ ਪਿੰਡ ਮੱਖਣ ਵਿੰਡੀ ਦੇ ਖੇਤਾਂ 'ਚ ਮਿਜ਼ਾਇਲ ਦਾ ਇਕ ਹਿੱਸਾ ਮਿਲਿਆ ਸੀ, ਜਿਸਦੀ ਫੌਜ ਅਧਿਕਾਰੀਆਂ ਵਲੋਂ ਜਾਂਚ ਕਰਨ 'ਤੇ ਪਾਇਆ ਕਿ ਮਿਜ਼ਾਇਲ ਐਕਟਿਵ ਹੈ । ਫੌਜ ਦੇ ਅਧਿਕਾਰੀਆਂ ਅਨੁਸਾਰ ਇਹ ਪਿੰਡ ਜੇਠੂਵਾਲ ਵਿਚ ਡਿੱਗੀ ਗਈ ਮਿਸਾਜ਼ਿਲ ਦਾ ਹੀ ਅਗਲਾ ਹਿੱਸਾ ਸੀ ।
ਇਹ ਵੀ ਪੜ੍ਹੋ- ਤਣਾਅ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ ਤੋਂ ਵੱਡੀ ਖ਼ਬਰ, ਹੁਣ ਰੋਜ਼ ਹੋਵੇਗਾ Blackout
ਮਿਸਾਜ਼ਿਲ ਦੇ ਇਸ ਵਾਰ ਹੈੱਡ ਨੂੰ ਨਕਾਰਾ ਕਰਨ ਲਈ ਅੱਜ ਤੜਕਸਾਰ ਫੌਜ ਦੀ ਟੀਮ ਪੁੱਜ ਗਈ। ਫੌਜ ਵਲੋਂ ਅਣਸੁਖਾਵੀਂ ਘਟਨਾ ਰੋਕਣ ਲਈ ਇਸ ਪਾਸੇ ਨੂੰ ਆਵਾਜਾਹੀ ਰੋਕ ਦਿੱਤੀ ਗਈ ਅਤੇ ਮਿਜ਼ਾਇਲ ਦੇ ਇਸ ਹਿੱਸੇ ਨੂੰ ਸਫਲਤਾਪੂਰਨ ਧਮਾਕਾ ਕਰਕੇ ਨਕਾਰਾ ਕਰ ਦਿੱਤਾ ਗਿਆ। ਇਸ ਮੌਕੇ 'ਤੇ ਪਿੰਡ ਮੱਖਣ ਵਿੰਡੀ ਦੇ ਵਾਸੀਆਂ ਦਾ ਕਹਿਣਾ ਸੀ ਕਿ ਉਹ ਆਪਣੀ ਫੌਜ ਤੇ ਦੇਸ਼ ਨਾਲ ਮੌਢੇ ਨਾਲ ਮੋਢਾ ਲਾ ਕੇ ਖੜੇ ਹਨ ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜੰਗ ਦੀ ਸਥਿਤੀ ਵਿਚਾਲੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਵੱਡੀ ਪਾਬੰਦੀ, ਵਿਆਹ-ਸ਼ਾਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8