ਇਤਿਹਾਸਕ ਨਗਰ ਮੱਖਣ ਵਿੰਡੀ ਦੇ ਖੇਤਾਂ ’ਚ ਡਿੱਗੀ ਮਿਸਾਇਲ, ਲੋਕਾਂ ਨੂੰ ਕੀਤੀ ਅਪੀਲ

Thursday, May 08, 2025 - 08:45 PM (IST)

ਇਤਿਹਾਸਕ ਨਗਰ ਮੱਖਣ ਵਿੰਡੀ ਦੇ ਖੇਤਾਂ ’ਚ ਡਿੱਗੀ ਮਿਸਾਇਲ, ਲੋਕਾਂ ਨੂੰ ਕੀਤੀ ਅਪੀਲ

ਤਰਸਿੱਕਾ (ਬਲਜੀਤ)- ਭਾਰਤ-ਪਾਕਿ ਦਰਮਿਆਨ ਚੱਲ ਰਹੇ ਜੰਗ ਦੇ ਮਾਹੌਲ ਦੌਰਾਨ ਬੀਤੀ ਦੇਰ ਰਾਤ 1:35 ਵਜੇ ਤਰਸਿੱਕਾ ਬਲਾਕ ਦੇ ਪਿੰਡ ਇਤਿਹਾਸਕ ਨਗਰ ਮੱਖਣ ਵਿੰਡੀ ਵਿਖੇ ਇਕ ਮਿਸਾਇਲ ਗੋਲੇ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮੌਕੇ ’ਤੇ ਪਹੁੰਚੇ ਥਾਣਾ ਜੰਡਿਆਲਾ ਗੁਰੂ ਦੇ ਐੱਸ.ਐੱਚ.ਓ ਹਰਚਰਨ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਜਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਲੋਂ ਇਹ ਸਾਰੀ ਗੱਲ ਉਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੀ ਗਈ ਜਿਸ ’ਤੇ ਪੁਲਸ ਅਤੇ ਫੌਜ ਦੇ ਅਧਿਕਾਰੀ ਵੱਡੀ ਗਿਣਤੀ ’ਚ ਪਹੁੰਚਣੇ ਸ਼ੁਰੂ ਹੋ ਗਏ ਅਤੇ ਇਸਦੀ ਜਾਂਚ ’ਚ ਜੁੱਟ ਗਏ। ਇਸ ਮੌਕੇ ਜ਼ਿਲਾ ਅੰਮਿ੍ਰਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੀ ਉਕਤ ਸਥਾਨ ’ਤੇ ਪਹੁੰਚੇ ਅਤੇ ਉਨ੍ਹਾਂ ਪਾਕਿਸਤਾਨ ਦੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਦੇਸ਼ ਦੀ ਅਜ਼ਾਦੀ ਅਤੇ ਪਾਕਿਸਤਾਨ ਨਾਲ ਹੋਈਆਂ ਜੰਗਾਂ ’ਚ ਵੱਧ ਚੜ੍ਹ ਕੇ ਭਾਰਤੀ ਸੈਨਾ ਦਾ ਸਾਥ ਦਿੱਤਾ, ਉੱਥੇ ਹੁਣ ਵੀ ਪੰਜਾਬੀ ਭਾਰਤੀ ਸੈਨਾ ਦੇ ਨਾਲ ਚੱਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮਿਸਾਇਲਾਂ ਫੌਜ ਦੀ ਸੁਰੱਖਿਆ ਤਕਨੀਕ ਨਾਲ ਹਵਾ ’ਚ ਵੀ ਨਸ਼ਟ ਕਰ ਦਿੱਤੀਆਂ ਗਈਆਂ ਸਨ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡਾ ਗੁਆਂਢੀ ਦੇਸ਼ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਅਤੇ ਉਸ ਵਲੋ ਕਈ ਵਾਰ ਗੋਲੀਬਾਰੀ ਕਰਕੇ ਨਿਯਮਾਂ ਦੀਆਂ ਉਲੰਘਣਾ ਕਰਦਾ ਹੈ ਪਰ ਹੁਣ ਉਸਨੂੰ ਸਬਕ ਸਿਖਾਉਣ ਲਈ ਸਾਰੇ ਹੀ ਉਤਾਵਲੇ ਹਨ। ਇਸ ਦੌਰਾਨ ਦੇਰ ਸ਼ਾਮ ਫੌਜ ਅਧਿਕਾਰੀਆਂ ਵਲੋਂ ਦੱਸਿਆ ਕਿ ਇਸ ਮਿਸਾਇਲ ’ਚ ਕੁਝ ਮਾਤਰਾ ਅਜੇ ਨਸ਼ਟ ਨਹੀਂ ਹੋਈ ਜਿਸ ਤੋਂ ਬਾਅਦ ਮਿੱਟੀ ਦੀਆਂ ਟਰਾਲੀਆਂ ਪਾ ਕੇ ਅਤੇ ਵੱਡੀ ਗਿਣਤੀ ’ਚ ਆਸ ਪਾਸ ਦੇ ਕਿਸਾਨਾਂ ਵਲੋਂ ਬੋਰੀਆਂ ਲਿਆ ਕੇ ਭਰੀਆਂ ਅਤੇ ਆਰਮੀ ਅਤੇ ਪੁਲਸ ਦਾ ਪਿੰਡ ਵਾਸੀ ਪੂਰ ਸਹਿਯੋਗ ਦੇ ਰਹੇ ਸਨ। ਐੱਸ.ਐੱਚ.ਓ ਨੇ ਕਿਹਾ ਕਿ ਦੇਰ ਸ਼ਾਮ ਤੱਕ ਇਸ ਮਿਸਾਇਲ ਨੂੰ ਆਰਮੀ ਵਲੋਂ ਨਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸ਼ਾਮ ਨੂੰ 7 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਤਾਂ ਜੋ ਦੁਸ਼ਮਣ ਆਪਣੀ ਕਿਸੇ ਵੀ ਚਾਲ ’ਚ ਕਾਮਯਾਬ ਨਾ ਹੋ ਸਕੇ।


author

Hardeep Kumar

Content Editor

Related News