ਦੇਸੀ ਪਿਸਟਲ ਤੇ ਜ਼ਿੰਦਾ ਕਾਰਤੂਸਾਂ ਸਣੇ ਭਗੋੜਾ ਕਾਬੂ, ਵੱਖ-ਵੱਖ ਥਾਣਿਆਂ ‘ਚ ਸੰਗੀਨ ਧਰਾਵਾਂ ਤਹਿਤ ਦਰਜ ਸਨ ਮੁਕੱਦਮੇ
Monday, Apr 03, 2023 - 06:18 PM (IST)

ਚੌਂਕ ਮਹਿਤਾ (ਪਾਲ)- ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਮਹਿਤਾ ਦੀ ਪੁਲਸ ਨੇ ਵੱਖ-ਵੱਖ ਕੇਸਾਂ ‘ਚ ਭਗੋੜੇ ਮੁਜ਼ਰਮ ਨੂੰ ਦੇਸੀ ਪਿਸਟਲ ਤੇ ਕਾਰਤੂਸਾਂ ਸਮੇਤ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀ.ਐੱਸ.ਪੀ. ਜੰਡਿਆਲਾ ਗੁਰੂ ਕੁਲਦੀਪ ਸਿੰਘ ਨੇ ਦੱਸਿਆਂ ਕਿ ਐੱਸ.ਐੱਚ.ਓ. ਇੰਸਪੈਕਟਰ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ਐੱਸ.ਆਈ.ਬਲਦੇਵ ਸਿੰਘ, ਏ.ਐੱਸ.ਆਈ. ਕਰਮ ਸਿੰਘ, ਹੌਲਦਾਰ ਦਲਜੀਤ ਸਿੰਘ ਤੇ ਕਾਂਸਟੇਬਲ ਗੁਰਸਾਹਿਬ ਸਿੰਘ, ਸਾਗਰ ਕੁਮਾਰ ਤੇ ਮਨਜੋਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਫੋਰਨ ਕਾਰਵਾਈ ਕਰਦਿਆਂ ਕਥਿਤ ਭਗੋੜੇ ਮੁਲਜ਼ਮ ਕੁਲਜੀਤ ਸਿੰਘ ਉਰਫ਼ ਸਿਵਾ ਪੁੱਤਰ ਗਿੰਦਰ ਸਿੰਘ ਵਾਸੀ ਕ੍ਰਿਪਾਲ ਕਲੋਨੀ ਤੁੰਗ ਬਾਲਾ 88 ਫੁੱਟ ਰੋਡ ਅੰਮ੍ਰਿਤਸਰ ਨੂੰ 32 ਬੋਰ ਦੇ ਦੇਸੀ ਪਿਸਟਲ ਤੇ ਦੋ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ- ਪ੍ਰੇਮ ਸੰਬੰਧਾਂ ਦਾ ਖ਼ੌਫ਼ਨਾਕ ਅੰਤ, ਤਰਨਤਾਰਨ ਦੇ ਨੌਜਵਾਨ ਦੀ ਟਿਊਬਵੈੱਲ ਵਾਲੇ ਕਮਰੇ 'ਚੋਂ ਮਿਲੀ ਲਾਸ਼
ਭਗੋੜਾ ਮੁਲਜ਼ਮ ਕੁਲਜੀਤ ਸਿੰਘ ਸਾਲ 2019 ‘ਚ ਮੈਡੀਕਲ ਚੈੱਕਅਪ ਸਮੇਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਓਕਤ ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ‘ਚ 302,307 ਆਦਿ ਬਹੁਤ ਸਾਰੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਪੁਲਸ ਨੂੰ ਲੋੜੀਂਦਾ ਸੀ। ਪੁਛਗਿੱਛ ਦੌਰਾਨ ਮੁਲਜ਼ਮ ਨੇ ਸਾਥੀਆਂ ਨਾਲ ਰਲ ਕੇ ਹਥਿਆਰਾਂ ਦੀ ਸਪਲਾਈ ਕਰਨ, ਲੁੱਟਾਂ-ਖੋਹਾਂ ਕਰਨ ਤੇ ਹੈਰੋਇਨ ਵੇਚਣ ਦਾ ਧੰਦਾ ਕਰਨ ਆਦਿ ਜੁਰਮਾਂ ਦਾ ਇਕਬਾਲ ਕੀਤਾ ਹੈ। ਜਦਕਿ ਪੁਲਸ ਮੁਤਾਬਿਕ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਲਈ ਜਲਵਾਯੂ ਪਰਿਵਰਤਨ ਖ਼ਤਰੇ ਦੀ ਘੰਟੀ, 2050 ਤੱਕ ਪਾਣੀ ਦੀ ਘਾਟ ਕਾਰਨ ਖੜਾ ਹੋਵੇਗਾ ਵੱਡਾ ਸੰਕਟ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।