ਫਿਸ਼ ਪਾਰਕ ’ਚ ਲੱਗੀ ਭਿਆਨਕ ਅੱਗ, ਸ਼ੈੱਡ ਸੜ ਕੇ ਸੁਆਹ

Saturday, Mar 23, 2024 - 12:36 PM (IST)

ਫਿਸ਼ ਪਾਰਕ ’ਚ ਲੱਗੀ ਭਿਆਨਕ ਅੱਗ, ਸ਼ੈੱਡ ਸੜ ਕੇ ਸੁਆਹ

ਗੁਰਦਾਸਪੁਰ(ਵਿਨੋਦ)-ਸਥਾਨਕ ਸਿਵਲ ਲਾਈਨ ਰੋਡ ’ਤੇ ਸਥਿਤ ਗੁਰਦਾਸਪੁਰ ਦੇ ਪ੍ਰਸਿੱਧ ਫਿਸ਼ ਪਾਰਕ ’ਚ ਬੀਤੇ ਦਿਨ ਦਰੱਖਤਾਂ ਦੇ ਸੁੱਕੇ ਪੱਤਿਆਂ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਇੰਨੀ ਭਿਆਨਕ ਰੂਪ ਧਾਰ ਗਈ ਕਿ ਪਾਰਕ ’ਚ ਲੋਕਾਂ ਦੇ ਬੈਠਣ ਲਈ ਬਣਾਏ ਦੋ ਸ਼ੈੱਡ ਸੜ ਕੇ ਸੁਆਹ ਹੋ ਗਏ। ਇਸ ਸਬੰਧੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦਾ ਇਹ ਮਸ਼ਹੂਰ ਫਿਸ਼ ਪਾਰਕ ਹੈ, ਜਿਸ ਨੂੰ ਹੁਣ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਸੈਨਾ ਮੈਡਲ ਪਾਰਕ ਦਾ ਨਾਮ ਦਿੱਤਾ ਗਿਆ ਹੈ।

 ਇਹ ਵੀ ਪੜ੍ਹੋ : ਨੌਜਵਾਨ ਦਾ ਭੇਦਭਰੇ ਹਾਲਾਤ 'ਚ ਕੱਟਿਆ ਗਲਾ, ਇਲਾਕੇ 'ਚ ਫੈਲੀ ਸਨਸਨੀ

ਇਹ ਪਾਰਕ ਹਮੇਸ਼ਾ ਲੋਕਾਂ ਨਾਲ ਭਰਿਆ ਰਹਿੰਦਾ ਹੈ। ਸਵੇਰੇ-ਸ਼ਾਮ ਤਾਂ ਲੋਕ ਸੈਰ ਕਰਨ ਲਈ ਆਉਂਦੇ ਜਾਂਦੇ ਹਨ ਪਰ ਦੁਪਹਿਰ ਸਮੇਂ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਕਈ ਲੋਕ ਕੁਝ ਸਮਾਂ ਦਰੱਖਤਾਂ ਦੀ ਛਾਂ ਹੇਠ ਬੈਠੇ ਆਰਾਮ ਵੀ ਕਰਦੇ ਨਜ਼ਰ ਆਉਂਦੇ ਹਨ। ਦਰੱਖਤਾਂ ਦੇ ਹੇਠਾਂ ਡਿੱਗੇ ਸੁੱਕੇ ਪੱਤਿਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਇੰਨੀ ਵਧ ਗਈ ਕਿ ਨਜ਼ਦੀਕ ਬਣੀਆਂ ਦੋ ਸੈੱਡਾਂ ਇਸ ਦੀ ਲਪੇਟ ਵਿਚ ਆ ਗਈਆਂ। ਲੋਕਾਂ ਵੱਲੋਂ ਆਪਣੇ ਤੌਰ ’ਤੇ ਕਾਫੀ ਕੋਸ਼ਿਸ ਅੱਗ ਬੁਝਾਉਣ ਦੀ ਕੀਤੀ ਗਈ ਪਰ ਆਖਿਰ ਨਾ ਬੁਝਣ ’ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News