ਅਸਮਾਨੀ ਬਿਜਲੀ ਡਿੱਗਣ ਨਾਲ ਇਲੈਕਟ੍ਰੀਕਲ ਦੀ ਦੁਕਾਨ ਨੂੰ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Saturday, Nov 16, 2024 - 05:40 PM (IST)

ਅਸਮਾਨੀ ਬਿਜਲੀ ਡਿੱਗਣ ਨਾਲ ਇਲੈਕਟ੍ਰੀਕਲ ਦੀ ਦੁਕਾਨ ਨੂੰ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਬਟਾਲਾ (ਸਾਹਿਲ)- ਅੱਡਾ ਤਾਰਾਗੜ੍ਹ ਸਥਿਤ ਇਕ ਇਲੈਕਟ੍ਰੀਕਲ ਦੀ ਦੁਕਾਨ ’ਤੇ ਅਸਮਾਨੀ ਬਿਜਲੀ ਡਿੱਗਣ ਨਾਲ ਭਿਆਨਕ ਅੱਗ ਲੱਗਣ ਨਾਲ ਸਮਾਨ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸ ਵਾਸੀ ਸਿੰਬਲ ਚੌਕ ਬਟਾਲਾ ਨੇ ਦੱਸਿਆ ਕਿ ਉਸਦੀ ਅੱਡਾ ਤਾਰਾਗੜ੍ਹ ਵਿਖੇ ਪ੍ਰਿੰਸ ਇਲੈਕਟ੍ਰੀਸ਼ਨ ਨਾਂ ਦੀ ਦੁਕਾਨ ਹੈ ਅਤੇ ਅੱਜ ਸਵੇਰੇ ਉਸ ਨੇ ਆ ਕੇ ਦੁਕਾਨ ਖੋਲ੍ਹੀ ਸੀ ਅਤੇ ਉਪਰੰਤ ਉਹ ਦੁਕਾਨ ਦਾ ਸ਼ਟਰ ਬੰਦ ਕਰਕੇ ਕਿਸੇ ਦੇ ਘਰ ਬਿਜਲੀ ਦਾ ਕੰਮ ਕਰ ਲਈ ਚਲਾ ਗਿਆ। 

ਇਹ ਵੀ ਪੜ੍ਹੋ-  ਪ੍ਰੇਮੀ ਨਾਲ ਗੱਡੀ 'ਚ ਸਵਾਰ ਔਰਤ ਨਾਲ ਉਹ ਹੋਇਆ ਜੋ ਸੋਚਿਆ ਵੀ ਨਾ ਸੀ

ਉਸ ਦੱਸਿਆ ਕਿ ਸ਼ਾਮ ਸਮੇਂ ਅਚਾਨਕ ਅਸਮਾਨੀ ਬਿਜਲੀ ਦੁਕਾਨ ’ਤੇ ਡਿੱਗ ਪਈ, ਜਿਸ ਨਾਲ ਦੁਕਾਨ ਨੂੰ ਅੰਦਰ ਭਿਆਨਕ ਅੱਗ ਲੱਗ ਗਈ। ਉਸ ਦੱਸਿਆ ਕਿ ਇਸ ਬਾਰੇ ਅੱਡੇ ’ਤੇ ਸਥਿਤ ਆਂਢ-ਗੁਆਂਢ ਦੇ ਦੁਕਾਨਦਾਰਾਂ ਨੇ ਉਸ ਨੂੰ ਫੋਨ ’ਤੇ ਦੁਕਾਨ ਅੰਦਰੋਂ ਧੂੰਆਂ ਨਿਕਲਣ ਸਬੰਧੀ ਜਾਣਕਾਰੀ ਦਿੱਤੀ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਅੱਗ ਪੂਰੇ ਜੋਬਨ 'ਤੇ ਸੀ। ਪ੍ਰਿੰਸ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਨਾਲ ਉਸਦਾ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸਦੀ ਕੀਮਤ 7 ਤੋਂ 8 ਲੱਖ ਰੁਪਏ ਦੇ ਕਰੀਬ ਬਣਦੀ ਹੈ। ਓਧਰ, ਦੂਜੇ ਪਾਸੇ ਦੁਕਾਨਦਾਰਾਂ ਵਲੋਂ ਕੀਤੀ ਗਈ ਭਾਰੀ ਜੱਦੋਜਾਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਧੁੰਦ ਕਾਰਨ ਵੱਡਾ ਹਾਦਸਾ, ਬੱਸ ਤੇ ਟਰੈਕਟਰ ਦੀ ਟੱਕਰ 'ਚ ਇਕ ਦੀ ਮੌਤ ਤੇ ਕਈ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News