ਲੁੱਟ-ਖੋਹ ਦੌਰਾਨ ਆਪਣਾ ਬਚਾਅ ਕਰਦੇ ਵਿਅਕਤੀ ਦੀ ਹੋਈ ਮੌਤ, ਇਲਾਕੇ ’ਚ ਦਹਿਸ਼ਤ ਦਾ ਮਾਹੌਲ

Tuesday, Jul 23, 2024 - 10:45 AM (IST)

ਲੁੱਟ-ਖੋਹ ਦੌਰਾਨ ਆਪਣਾ ਬਚਾਅ ਕਰਦੇ ਵਿਅਕਤੀ ਦੀ ਹੋਈ ਮੌਤ, ਇਲਾਕੇ ’ਚ ਦਹਿਸ਼ਤ ਦਾ ਮਾਹੌਲ

ਨੌਸ਼ਹਿਰਾ ਪੰਨੂਆਂ (ਜ.ਬ)-ਪਿੰਡ ਚੌਧਰੀਵਾਲਾ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਪੰਨੂ ਜੋ ਤਰਨਤਾਰਨ ਤੋਂ ਆਪਣੀ ਦਵਾਈ ਲੈਣ ਵਾਸਤੇ ਗਏ ਸਨ, ਜਿਨ੍ਹਾਂ ਨੂੰ ਸੇਰੋਂ ਪੁੱਲ ਤੋਂ ਚੜਨ ਸਮੇਂ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਜਿਸ ਕਾਰਨ ਉਹ ਆਪਣੀ ਸਕੂਟਰੀ ਤੋਂ ਹੇਠਾਂ ਡਿੱਗ ਪਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

ਇਸ ਸਬੰਧੀ ਏ.ਐੱਸ.ਆਈ ਗੱਜਣ ਸਿੰਘ ਨੇ ਕਿਹਾ ਕਿ ਉਹ ਸੀ.ਸੀ.ਟੀ.ਵੀ ਚੈੱਕ ਕਰਕੇ ਬਣਦੀ ਕਾਰਵਾਈ ਕਰਨਗੇ। ਇਸ ਮੌਕੇ ਪੰਨੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸੁੱਖਵਰਸ਼ ਸਿੰਘ ਪੰਨੂ, ਸਰਪੰਚ ਪਰਮਜੀਤ ਸਿੰਘ, ਕੁਲਬੀਰ ਸਿੰਘ, ਨਵਤੇਜ ਸਿੰਘ ਆਦਿ ਪਹੁੰਚੇ।

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News