ਦੋ ਨਿਹੰਗਾਂ ਵੱਲੋਂ ਇਕ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ, ਜਾਣੋ ਕੀ ਹੈ ਮਾਮਲਾ

Sunday, Jul 21, 2024 - 05:56 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਆਏ ਦਿਨ ਕੋਈ ਨਾ ਕੋਈ ਵਾਰਦਾਤ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇਸ ਵਿਚਾਲੇ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਜਿਥੇ ਦੋ ਨਿਹੰਗਾਂ ਵੱਲੋਂ ਪ੍ਰਵਾਸੀ ਮਜ਼ਦੂਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ । ਪਿਛਲੇ ਦਿਨੀ ਵੀ ਘਿਓ ਮੰਡੀ ਵਿੱਚ ਕੁਝ ਤੰਬਾਕੂ ਬੀੜੀ ਸਿਗਰਟ ਵੇਚਣ ਵਾਲੇ ਲੋਕਾਂ ਦੇ 'ਤੇ ਇਹ ਨਿਹੰਗ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਹਨਾਂ ਦੀਆਂ ਦੁਕਾਨਾਂ ਵੀ ਲੁੱਟ ਲਈਆਂ ਸਨ ਜਿਸਦੇ ਚਲਦੇ ਪੁਲਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਿਹੰਗ ਸਿੰਘਾਂ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਸੀ ।

ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਕੋਲ ਇੱਕ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਵਾਲਾ ਪ੍ਰਵਾਸੀ ਮਜ਼ਦੂਰ ਜੋ ਕਿ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ 'ਤੇ ਦੋ ਨਿਹੰਗ ਸਿੰਘ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ । ਦੱਸਿਆ ਜਾ ਰਿਹਾ ਕਿ ਇਹ ਪ੍ਰਵਾਸੀ ਮਜ਼ਦੂਰ ਤੰਬਾਕੂ ਦਾ ਸੇਵਨ ਕਰ ਰਿਹਾ ਸੀ ਜਿਹਦੇ ਚਲਦੇ ਦੋ ਨਿਹੰਗ ਸਿੰਘਾਂ ਨੇ ਇਸਦੇ 'ਤੇ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਮੌਕੇ 'ਤੇ ਹੀ ਖੜ੍ਹੇ ਲੋਕਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਸ ਨੂੰ ਵੇਖਦੇ ਹੀ ਇੱਕ ਨਿਹੰਗ ਸਿੰਘ ਭੱਜ ਗਿਆ ਤੇ ਇੱਕ ਨਿਹੰਗ ਸਿੰਘ ਨੂੰ ਪੁਲਸ ਨੇ ਕਾਬੂ ਕਰ ਲਿਆ । ਉੱਥੇ ਪੁਲਸ ਅਧਿਕਾਰੀ ਮਜ਼ਦੂਰ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਲੈ ਗਏ। ਜਿਥੇ ਪ੍ਰਵਾਸੀ ਮਜ਼ਦੂਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਉਹ ਪਟਨਾ ਦਾ ਰਹਿਣ ਵਾਲਾ ਹੈ ਤੇ ਉਸਦੇ ਮਾਂ ਬਾਪ ਨਹੀਂ ਹੈ। ਉਹ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਘੰਟਾ ਘਰ ਦੇ ਕੋਲ ਰਹਿੰਦਾ ਹੈ ਤੇ ਉੱਥੇ ਹੀ ਸੋ ਕੇ ਆਪਣਾ ਗੁਜ਼ਾਰਾ ਕਰਦਾ ਹੈ। ਉਹ ਰੋਜ਼ ਸਵੇਰੇ ਸੜਕਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਕਚਰਾ ਚੁੱਕ ਕੇ ਵੇਚ ਕੇ ਆਪਣਾ ਰੋਜ਼ੀ ਰੋਟੀ ਕਮਾਉਂਦਾ ਹੈ। 

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਅੱਜ ਉਹ ਜਦੋਂ ਬੋਤਲਾਂ ਚੁੱਕ ਰਿਹਾ ਸੀ ਤਾਂ ਉਸ ਨੇ ਆਪਣੀ ਜੇਬ 'ਚੋਂ ਤੰਬਾਕੂ ਕੱਢਿਆ ਹੀ ਸੀ ਕਿ ਦੋ ਨਿਹੰਗ ਸਿੰਘ ਆ ਗਏ ਤੇ ਉਨ੍ਹਾਂ ਨੇ ਉਸ ਦੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਇਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਹੈ ਤੇ ਇਕ ਭੱਜ ਗਿਆ ਸੀ । ਉੱਥੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਪਟਨਾ ਦਾ ਰਹਿਣ ਵਾਲਾ ਹੈ ਤੇ ਬੋਤਲਾਂ ਚੁੱਕ ਕੇ ਆਪਣਾ ਗੁਜ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ-  ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ

ਪੁਲਸ ਨੇ ਕਿਹਾ ਕਿ ਇਕ ਨਿਹੰਗ ਸਿੰਘ ਨੂੰ ਕਾਬੂ ਕਰ ਲਿਆ ਅਤੇ ਦੂਸਰਾ ਉਸਦਾ ਸਾਥੀ ਫਰਾਰ ਹੈ। ਜੋ ਵੀ ਬਣਦੀ ਹੀ ਕਾਰਵਾਈ ਹੋਵੇ ਕੀਤੀ ਜਾਵੇਗੀ। ਉੱਥੇ ਹੀ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਦੂਸਰੇ ਨਿਹੰਗ ਸਿੰਘ ਨੂੰ ਕੱਲ੍ਹ ਤੱਕ ਕਾਬੂ ਕਰਦੀ ਹੈ ਕੇ ਨਹੀਂ। ਪਰ ਸਭ ਤੋਂ ਵੱਡੀ ਗੱਲ ਇਹ ਕਿ ਕਈ ਲੋਕ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਜਿਸ ਨਾਲ ਆਪਸੀ ਭਾਈਚਾਰੇ 'ਚ ਦਰਾਰ ਪੈਂਦੀ ਹੈ। ਪਿਛਲੇ ਦਿਨੀਂ ਵੀ ਆਈ. ਆਈ. ਐੱਮ. ਇੰਸਟੀਟਿਊਟ ਦੇ ਅੰਦਰ ਇੱਕ ਨਿਹੰਗ ਸਿੰਘ ਦਾਖ਼ਲ ਹੋਇਆ ਸੀ ਜਿਸ ਨੇ ਵਿਦਿਆਰਥੀਆਂ ਨੂੰ ਧਮਕੀਆਂ ਦਿੱਤੀਆਂ ਸਨ। ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News