ਸਰਹਾਲੀ ਕਲਾਂ ਵਿਖੇ ਮੋਟਰ ਗੈਰੇਜ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Sunday, Apr 19, 2026 - 01:21 PM (IST)
ਸਰਹਾਲੀ ਕਲਾਂ (ਬਲਦੇਵ)-ਸਰਹਾਲੀ ਕਲਾਂ ਵਿਖੇ ਨੈਸ਼ਨਲ ਹਾਈਵੇ ’ਤੇ ਗੁਲਹੇ ਪੈਲੇਸ ਦੇ ਸਾਹਮਣੇ ਇਕ ਮੋਟਰ ਗੈਰੇਜ ਨੂੰ ਲੱਗੀ ਭਿਆਨਕ ਅੱਗ ਨਾਲ ਗੈਰੇਜ ਦੇ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਨੇ ਦੱਸਿਆ ਉਹ ਰੋਜ਼ ਦੀ ਤਰ੍ਹਾਂ ਰਾਤ ਨੂੰ ਆਪਣਾ ਗੈਰੇਜ ਬੰਦ ਕਰ ਕੇ ਘਰ ਚਲਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਕਿਸੇ ਡਰਾਈਵਰ ਵੀਰ ਵੱਲੋਂ ਉਸ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਸ ਦੀ ਦੁਕਾਨ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਉਸ ਵੱਲੋਂ ਦੁਕਾਨ ’ਤੇ ਪਹੁੰਚ ਕੇ ਆਲੇ-ਦੁਆਲੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਪਰ ਗੈਰੇਜ ਵਿਚ ਬੈਟਰੇ, ਇਨਵਰਟਰ, ਇਲੈਕਟ੍ਰਾਨਿਕ ਤੇ ਸਪੇਅਰ ਪਾਰਟਸ ਦਾ ਸਾਮਾਨ ਜੋ ਵੱਡੀ ਗਿਣਤੀ ਵਿਚ ਰੱਖਿਆ ਹੋਇਆ ਸੀ, ਸਭ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਪੰਜਾਬ: ਰਾਜ਼ੀਨਾਮਾ ਕਰਵਾਉਣ ਗਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਅੱਗ ਇੰਨੀ ਭਿਆਨਕ ਸੀ ਕਿ ਗੈਰੇਜ ਦੀ ਛੱਤ ਵੀ ਸਾਰੀ ਹੇਠਾਂ ਡਿੱਗ ਗਈ ਅਤੇ ਗੈਰੇਜ ਦਾ ਲੋਹੇ ਦਾ ਸ਼ਟਰ ਵੀ ਅੱਗ ਨਾਲ ਖੁੱਲ੍ਹ ਕੇ ਬਾਹਰ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਲੱਗਣ ਨਾਲ ਵਾਪਰੀ ਘਟਨਾ ਵਿਚ ਉਨ੍ਹਾਂ ਦਾ 5 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਗੈਰੇਜ ਦੇ ਮਾਲਕ ਚਰਨਜੀਤ ਸਿੰਘ ਮੰਡ ਅਨੁਸਾਰ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ, ਜਿਸ ਤੋਂ ਬਾਅਦ ਗੈਰੇਜ ਵਿਚ ਪਿਆ ਬੈਟਰਾ ਫਟ ਗਿਆ ਅਤੇ ਅੱਗ ਨੇ ਭਿਆਨਕ ਰੂਪ ਲੈ ਲਿਆ।
ਇਹ ਵੀ ਪੜ੍ਹੋ- ਪੰਜਾਬ: ਬਦਲ ਗਈ ਪ੍ਰੀਖਿਆ ਦੀ ਤਾਰੀਖ਼, ਇਸ ਦਿਨ ਹੋਵੇਗਾ ਪੀ-ਟੈੱਟ ਪੇਪਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
