ਸਠਿਆਲਾ ਦੇ ਸੁੱਕੇ ਛੱਪੜ ''ਚੋਂ ਮਿਲੀ ਮਨੁੱਖੀ ਖੋਪੜੀ, ਸਫੈਦੇ ਪੁੱਟ ਰਹੇ ਵਿਅਕਤੀ ਨੇ ਦਿੱਤੀ ਪੁਲਸ ਨੂੰ ਜਾਣਕਾਰੀ

Wednesday, Nov 29, 2023 - 01:13 PM (IST)

ਸਠਿਆਲਾ ਦੇ ਸੁੱਕੇ ਛੱਪੜ ''ਚੋਂ ਮਿਲੀ ਮਨੁੱਖੀ ਖੋਪੜੀ, ਸਫੈਦੇ ਪੁੱਟ ਰਹੇ ਵਿਅਕਤੀ ਨੇ ਦਿੱਤੀ ਪੁਲਸ ਨੂੰ ਜਾਣਕਾਰੀ

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਕਸਬਾ ਸਠਿਆਲਾ ਦੇ ਸੁੱਕੇ ਛੱਪੜ ਵਿਚੋਂ ਮਨੁੱਖੀ ਖੋਪੜੀ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਚੌਂਕੀ ਇੰਚਾਰਜ ਸਬ ਇੰਸ. ਹਰਪਾਲ ਸਿੰਘ ਨੇ ਦੱਸਿਆ ਹੈ ਕਿ ਪੁਲਸ ਚੌਕੀ ਨੂੰ ਕੁਲਵੰਤ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਸਠਿਆਲਾ ਨੇ ਸੁੱਕੇ ਛੱਪੜ ਵਿਚ ਪਈ ਹੋਈ ਮਨੁੱਖੀ ਖੋਪੜੀ ਬਾਰੇ ਦੱਸਿਆ ਜਦੋਂ ਉਹ ਛੱਪੜ ਦੇ ਨੇੜੇ ਆਪਣੇ ਸਫੈਦੇ ਪੁੱਟ ਰਿਹਾ ਸੀ। 

ਉਸ ਸਮੇਂ ਉਸ ਨੇ ਮਨੁੱਖੀ ਖੋਪੜੀ ਦੇਖੀ ਜਿਸ ਦੀ ਇਤਲਾਹ ਪੁਲਸ ਚੌਕੀ ਸਠਿਆਲਾ ਵਿਖੇ ਦਿੱਤੀ ਗਈ ਅਤੇ ਜਿਸ ਦੀ ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਸੁਖਵਿੰਦਰਪਾਲ ਸਿੰਘ ਬਾਬਾ ਬਕਾਲਾ ਤੇ ਐੱਸ.ਐੱਚ.ਓ. ਸਤਨਾਮ ਸਿੰਘ ਬਿਆਸ ਮੌਕੇ ’ਤੇ ਪੁੱਜੇ ਤੇ ਦੇਖਿਆ ਕਿ ਜਿਸ ਸੁੱਕੇ ਛੱਪੜ ਵਿਚੋਂ ਮਨੁੱਖੀ ਖੋਪੜੀ ਮਿਲੀ ਉਸ ਕੋਲ ਮੜੀਆਂ ਤੇ ਹੱਡਾਰੋੜੀ ਹੈ।

ਇਹ ਵੀ ਪੜ੍ਹੋ- ਪਹਿਲਾਂ ਰੱਜ ਕੇ ਪਿਲਾਈ ਸ਼ਰਾਬ, ਫ਼ਿਰ ਕੁੱਟ-ਕੁੱਟ ਤੋੜੇ ਦੰਦ, ਜਾਂਦੇ-ਜਾਂਦੇ ਕਰ ਗਏ ਹਵਾਈ ਫਾਇਰ

ਸਬ ਇੰਸ. ਹਰਪਾਲ ਸਿੰਘ ਨੇ ਦੱਸਿਆ ਹੈ ਕਿ ਨਾਇਬ ਤਹਿਸੀਲਦਾਰ ਪਵਨ ਕੁਮਾਰ ਦੀ ਹਾਜ਼ਰੀ ਵਿਚ ਫੋਰੈਂਸਿਕ ਸਾਇੰਸ ਟੀਮ ਨੂੰ ਬੁਲਾ ਕੇ ਮਨੁੱਖੀ ਖੋਪੜੀ ਕਬਜ਼ੇ ਵਿਚ ਲੈ ਕੇ ਟੈਸਟ ਲਈ ਭੇਜ ਦਿੱਤਾ ਗਿਆ ਹੈ ਤੇ ਅਣਪਛਾਤੀ ਮਨੁੱਖੀ ਖੋਪੜੀ ਦੀ ਕਾਰਵਾਈ ਡੀ.ਐੱਸ.ਪੀ. ਸੁਖਵਿੰਦਰਪਾਲ ਸਿੰਘ ਬਾਬਾ ਬਕਾਲਾ ਤੇ ਐੱਸ.ਐੱਸ.ਓ. ਸਤਨਾਮ ਸਿੰਘ ਬਿਆਸ ਵੱਲੋਂ ਅਮਲ 'ਚ ਲਿਆਂਦੀ ਗਈ ਹੈ।

ਇਹ ਵੀ ਪੜ੍ਹੋ- ਵਿਆਹ 'ਚ ਗਏ ਪਰਿਵਾਰ ਨਾਲ ਹੋ ਗਿਆ ਕਾਂਡ, ਅਟੈਚੀ 'ਚੋਂ ਗਹਿਣੇ ਤੇ ਨਕਦੀ ਹੋਈ ਗਾਇਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News