ਪਠਾਨਕੋਟ ਦੇ ਇਕ ਕਾਲਜ ਦੀ ਮਹਿਲਾ ਕਰਮਚਾਰੀ ਨੇ ਕੀਤਾ 2 ਕਰੋੜ ਰੁਪਏ ਦਾ ਘਪਲਾ, ਹੋਈ ਫ਼ਰਾਰ

02/09/2024 5:17:42 PM

ਪਠਾਨਕੋਟ (ਧਰਮਿੰਦਰ)- ਜਿੱਥੇ ਇਕ ਪਾਸੇ 'ਦਾ ਵ੍ਹਾਈਟ ਮੈਡੀਕਲ ਕਾਲਜ ਐਂਡ ਹਸਪਤਾਲ' ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਬਹੁਤ ਹੀ ਘੱਟ ਰੇਟਾਂ 'ਤੇ ਮੁਹੱਈਆ ਕਰਵਾ ਰਿਹਾ ਹੈ, ਉੱਥੇ ਕਾਲਜ ਅਤੇ ਹਸਪਤਾਲ 'ਚ ਮੌਜੂਦ ਇਕ ਮਹਿਲਾ ਕਰਮਚਾਰੀ ਵੱਲੋਂ ਇਸ ਕਾਲਜ ਅਤੇ ਹਸਪਤਾਲ 'ਚ ਕਰੀਬ 2 ਕਰੋੜ ਰੁਪਏ ਦਾ ਵੱਡਾ ਘਪਲਾ ਕੀਤਾ ਗਿਆ ਹੈ। ਘਪਲੇ ਦੀ ਜਾਣਕਾਰੀ ਜਿਵੇਂ ਹੀ ਕਾਲਜ ਮੈਨੇਜਮੈਂਟ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ 'ਤੇ ਕਾਰਵਾਈ ਕਰਨ ਲਈ ਪੁਲਸ ਨੂੰ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ : ਭਾਜਪਾ ਪ੍ਰਤੀ ਤਿੱਖੇ ਹੋਏ ਨਵਜੋਤ ਸਿੱਧੂ ਦੇ ਤੇਵਰ, ਦਿੱਤੀ ਇਹ ਪ੍ਰਤਿਕਿਰਿਆ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 'ਦਾ ਵ੍ਹਾਈਟ ਮੈਡੀਕਲ ਕਾੱਲਜ ਅਤੇ ਹਸਪਤਾਲ' ਦੇ ਵਕੀਲ ਰਾਜਿੰਦਰ ਮਨਹਾਸ ਨੇ ਦੱਸਿਆ ਕਿ ਕਾਲਜ ਤੇ ਹਸਪਤਾਲ ਵਿਚ ਕੰਮ ਕਰਨ ਵਾਲੀ ਮਹਿਲਾ ਮੁਲਾਜ਼ਮ ਨੇ ਆਪਣੇ ਪਤੀ ਨਾਲ ਮਿਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਦੋਂ ਤੋਂ ਘਪਲੇ ਦੀ ਜਾਣਕਾਰੀ ਕਾਲਜ ਦੇ ਚੇਅਰਮੈਨ ਸਵਰਨ ਸਲਾਰੀਆ ਨੂੰ ਲੱਗੀ ਉਦੋਂ ਤੋਂ ਹੀ ਮਹਿਲਾ ਕਰਮਚਾਰੀ ਕਾਲਜ ਛੱਡ ਕੇ ਫਰਾਰ ਹੋ ਚੁੱਕੀ ਹੈ। 

ਇਹ ਵੀ ਪੜ੍ਹੋ : ਦਿੱਲੀ ਦੇ ਜੰਤਰ-ਮੰਤਰ 'ਚ CM ਮਾਨ ਨੇ ਕੇਂਦਰ ਨੂੰ ਲਿਆ ਕਟਹਿਰੇ 'ਚ, ਲਾਏ ਇਹ ਵੱਡੇ ਇਲਜ਼ਾਮ

ਫਿਲਹਾਲ ਪੁਲਸ ਨੇ ਢਿੱਲੇ ਰਵੱਈਏ ਕਾਰਨ ਹੁਣ ਤੱਕ ਮੁਲਜ਼ਮ ਫ਼ਰਾਰ ਚਲ ਰਹੇ ਹਨ। ਕਾਲਜ ਦੇ ਵਕੀਲ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਤੁਰੰਤ ਜਾਂਚ ਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News