ਭਾਰਤ-ਪਾਕਿ ਸਰਹੱਦ ''ਤੇ ਰਾਤ ਸਮੇਂ ਡਰੋਨ ਨੇ ਦਿੱਤੀ ਦਸਤਕ, ਜਵਾਨਾਂ ਨੇ ਫਾਇਰਿੰਗ ਕਰਕੇ ਭੇਜਿਆ ਵਾਪਸ
Sunday, Jan 22, 2023 - 04:35 PM (IST)

ਸਰਾਏ ਅਮਾਨਤ ਖਾਂ (ਨਰਿੰਦਰ)- ਭਾਰਤ-ਪਾਕਿ ਸਰਹੱਦ ਨੌਸ਼ਹਿਰਾ ਹਵੇਲੀਆਂ ਨੇੜੇ ਅਮਰ ਪੋਸਟ 'ਤੇ ਬੀਤੀ ਰਾਤ ਪਾਕਿਸਤਾਨ ਸਾਈਡ ਤੋਂ ਬੀ. ਐੱਸ.ਐੱਫ਼ ਦੇ 71 ਬਟਾਲੀਅਨ ਨੇ ਡਰੋਨ ਦੀ ਅਵਾਜ਼ ਸੁਣਕੇ ਫ਼ਾਇਰ ਕੀਤੀ। ਇਸ ਤੋਂ ਬਾਅਦ ਇਹ ਡਰੋਨ ਵਾਪਸ ਪਾਕਿਸਤਾਨ ਵੱਲ ਪਰਤ ਗਿਆ। ਜਿਸ 'ਤੇ ਸਵੇਰੇ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਸਰਹੱਦ ਨੇੜਲੇ ਖੇਤਾਂ 'ਚ ਸਰਚ ਮੁਹਿੰਮ ਵੀ ਚਲਾਈ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ
ਦੱਸਣਯੋਗ ਹੈ ਕਿ ਪਾਕਿਸਤਾਨ ਵੱਲੋਂ ਸਰਹੱਦ 'ਤੇ ਰਾਤ ਸਮੇਂ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਡਰੋਨ ਭੇਜੇ ਜਾ ਰਹੇ ਹਨ ਪਰ ਬੀ. ਐੱਸ.ਐੱਫ਼ ਦੇ ਜਵਾਨਾਂ ਦੀ ਚੌਕਸੀ ਕਾਰਨ ਪਾਕਿ ਦੀ ਕੋਸ਼ਿਸ਼ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।