ਗੁਰੂ ਨਗਰੀ ''ਚ ਸ਼੍ਰੀ ਰਾਮ ਲੱਲਾ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਤੇ ਰਿਹਾ ਦੀਵਾਲੀ ਵਰਗਾ ਮਾਹੌਲ

01/23/2024 1:19:37 PM

ਅੰਮ੍ਰਿਤਸਰ (ਜਸ਼ਨ)-ਗੁਰੂ ਨਗਰੀ ਵਿਚ ਭਗਵਾਨ ਸ਼੍ਰੀ ਰਾਮ ਲੱਲਾ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ’ਤੇ ਦੀਵਾਲੀ ਵਰਗਾ ਮਾਹੌਲ ਰਿਹਾ। ਜਿਥੇ ਲੋਕਾਂ ਨੇ ਪਟਾਕੇ ਚਲਾਏ ਅਤੇ ਆਤਿਸ਼ਬਾਜ਼ੀ ਵੀ ਕੀਤੀ। ਦੱਸਣਯੋਗ ਹੈ ਕਿ ਭਗਵਾਨ ਸ਼੍ਰੀ ਰਾਮ ਦੀ ਭਗਤੀ ਦਾ ਜਾਦੂ ਇੰਨਾ ਜ਼ਬਰਦਸਤ ਸੀ ਕਿ ਪੂਰਾ ਸ਼ਹਿਰ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਵਾਲੇ ਕੇਸਰੀ ਝੰਡਿਆਂ ਨਾਲ ਢੱਕਿਆ ਹੋਇਆ ਸੀ। ਹਰ ਪਾਸੇ ‘ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ’ ਦੇ ਜੈਕਾਰੇ ਗੂੰਜ ਰਹੇ ਸਨ। ਕੁਲ ਮਿਲਾ ਕੇ 22 ਜਨਵਰੀ ਦਾ ਦਿਨ ਪੂਰੀ ਦੁਨੀਆ ਲਈ ਇਤਿਹਾਸਕ ਦਿਨ ਬਣ ਗਿਆ ਅਤੇ ਬਹੁਤ ਸਾਰੇ ਲੋਕ ਇਸ ਇਤਿਹਾਸ ਦਾ ਹਿੱਸਾ ਬਣ ਗਏ। ਇਸ ਇਤਿਹਾਸਕ ਦਿਨ ਨੂੰ ਬਿਨਾਂ ਧਰਮ ਅਤੇ ਜਾਤ-ਪਾਤ ਦੇ ਲੋਕਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ। ਜਗ ਬਾਣੀ ਦੀ ਟੀਮ ਨੇ ਇਸ ਸਬੰਧੀ ਅੱਜ ਪੂਰੇ ਦਿਨ ਸ਼ਹਿਰ ਦਾ ਦੌਰਾ ਕੀਤਾ। ਸ਼ਾਮ ਹੁੰਦੇ ਹੀ ਲੋਕ ਭਗਵਾਨ ਸ਼੍ਰੀ ਰਾਮ ਦੇ ਆਗਮਨ ਪੁਰਬ ਦਾ ਜਸ਼ਨ ਮਨਾਉਣ ਲਈ ਘਰਾਂ ਤੋਂ ਬਾਹਰ ਨਿਕਲੇ ਅਤੇ ਘਰਾਂ ਦੇ ਬਾਹਰ ਅਤੇ ਛੱਤਾਂ ’ਤੇ ਦੀਵੇ ਜਗਾਏ। ਇਸ ਦੌਰਾਨ ਲੋਕਾਂ ਨੂੰ ਆਤਿਸ਼ਬਾਜ਼ੀ ਚਲਾਉਦਿਆਂ ਦੇਖਿਆ ਗਿਆ। ਕੁੱਲ ਮਿਲਾ ਕੇ ਇਸ ਵਾਰ ਸ਼ਹਿਰ ਵਾਸੀਆਂ ਨੇ ਸਾਲ ਵਿਚ ਦੂਜੀ ਵਾਰ ਦੀਵਾਲੀ ਮਨਾਈ।

ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਸਵੇਰੇ ਕੱਢੀਆਂ ਗਈਆਂ ਪ੍ਰਭਾਤ ਫੇਰੀਆਂ

ਕੜਾਕੇ ਦੀ ਠੰਢ ਦੇ ਬਾਵਜੂਦ 22 ਜਨਵਰੀ ਨੂੰ ਸਵੇਰੇ ਤੋਂ ਹੀ ਗੁਰੂ ਨਗਰੀ ਦੇ ਵੱਖ-ਵੱਖ ਇਲਾਕਿਆਂ ਵਿਚ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਫਤਿਹ ਸਿੰਘ ਕਾਲੋਨੀ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ, ਗੁੰਮਟਾਲਾ ਬਾਈਪਾਸ ਸ਼ਿਵ ਮੰਦਰ, ਹਾਊਸਿੰਗ ਬੋਰਡ ਕਾਲੋਨੀ ਸਥਿਤ ਸ਼੍ਰੀ ਵੈਸ਼ਨੋ ਮੰਦਰ, ਪੁਤਲੀਘਰ ਸਥਿਤ ਕੇਦਾਰ ਨਾਥ ਮੰਦਿਰ, ਗਵਾਲੀ ਮੰਡੀ ਸੀ ਬਲਾਕ ਪੁਤਲੀਘਰ ਸਥਿਤ ਸ਼੍ਰੀ ਵੈਸ਼ਨੋ ਮੰਦਰ, ਕੋਟ ਖਾਲਸਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਰਵਿ ਦੇਵਾ ਜੀ ਵਾਲਾ, ਮਜੀਠਾ ਰੋਡ, ਜਗਦੰਬਾ ਕਾਲੋਨੀ ਸਥਿਤ ਸ਼੍ਰੀ ਸ਼ੰਕਰਾਚਾਰੀਆ ਮੰਦਰ, ਸ਼ਿਵਾਲਾ ਕਾਲੋਨੀ ਸਥਿਤ ਸਾਈਂ ਮੰਦਰ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਕਮੇਟੀਆਂ ਵੱਲੋਂ ਸਵੇਰੇ-ਸ਼ਾਮ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਦੌਰਾਨ ਸਮੂਹ ਸ਼ਰਧਾਲੂਆਂ ਨੇ ਭਗਵਾਨ ਸ਼੍ਰੀ ਰਾਮ ਦਾ ਜਾਪ ਕੀਤਾ ਅਤੇ ਵੱਖ-ਵੱਖ ਘਰਾਂ ਵਿੱਚ ਜਾ ਕੇ ਅਯੁੱਧਿਆ ਤੋਂ ਲਿਆਂਦੇ ਮਿੱਠੇ ਚੌਲਾਂ ਦਾ ਪ੍ਰਸ਼ਾਦ ਵੰਡਿਆ।

PunjabKesari

ਸ਼ੋਭਾ ਯਾਤਰਾਵਾਂ ਦੌਰਾਨ ਖਿੱਚ ਦਾ ਕੇਂਦਰ ਬਣੀਆਂ ਝਾਕੀਆਂ

ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨਿਰਮਾਣ ਦੀ ਖੁਸ਼ੀ ਵਿਚ ਵੱਖ-ਵੱਖ ਇਲਾਕਿਆਂ ਵਿਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਦੌਰਾਨ ਭਗਵਾਨ ਸ਼੍ਰੀ ਰਾਮ, ਸ਼੍ਰੀ ਲਕਸ਼ਮਣ, ਸੀਤਾ ਮਾਤਾ, ਸ਼੍ਰੀ ਕਾਲੀ ਮਾਤਾ ਜੀ ਦੇ ਸਰੂਪਾਂ ਵਿਚ ਸਜੇ ਸ਼ਰਧਾਲੂ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ।

ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ

ਕਈ ਥਾਵਾਂ ’ਤੇ ਚਲਿਆ ‘ਪ੍ਰਾਣ ਪ੍ਰਤਿਸ਼ਠਾ’ ਦਾ ਸਿੱਧਾ ਪ੍ਰਸਾਰਣ

ਅਯੁੱਧਿਆ ਵਿਚ ਕਰਵਾਏ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਦੇ ਮੁੱਖ ਚੌਕਾਂ ਵਿਚ ਵੱਡੀਆਂ-ਵੱਡੀਆਂ ਐੱਲ. ਸੀ. ਡੀ. ਸਕਰੀਨਾਂ ਲਗਾਈਆਂ ਹਨ। ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਹੋਏ ਇਸ ਪ੍ਰੋਗਰਾਮ ਨੂੰ ਦੇਖਣ ਲਈ ਸਵੇਰੇ 10 ਵਜੇ ਤੋਂ ਹੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਕਈ ਥਾਵਾਂ ’ਤੇ ਲੋਕਾਂ ਦੀ ਇੰਨੀ ਭੀੜ ਸੀ ਕਿ ਲੋਕਾਂ ਦੇ ਬੈਠਣ ਲਈ ਕੁਰਸੀਆਂ ਵੀ ਨਹੀਂ ਸਨ ਅਤੇ ਲੋਕ ਖੜ੍ਹੇ ਹੋ ਕੇ ਸ਼੍ਰੀ ਰਾਮ ਲੱਲਾ ਜੀ ਦੇ ਆਗਮਨ ਪੁਰਬ ਦਾ ਸ਼ਾਨਦਾਰ ਪ੍ਰੋਗਰਾਮ ਦੇਖਦੇ ਰਹੇ, ਜਿਵੇਂ ਹੀ ਮੰਦਰ ਵਿਚ ਭਗਵਾਨ ਸ਼੍ਰੀ ਰਾਮ ਦੀ ਮੁੱਖ ਮੂਰਤੀ ਦਾ ਉਦਘਾਟਨ ਕੀਤਾ ਗਿਆ ਤਾਂ ਲੋਕ ਜੈ ਸ਼੍ਰੀ ਰਾਮ ਦੇ ਜੈਕਾਰੇ ਲਗਾਉਣ ਲੱਗੇ।

PunjabKesari

ਵੱਖ-ਵੱਖ ਥਾਵਾਂ ’ਤੇ ਹੋਏ ਹਵਨ ਯੱਗ ਅਤੇ ਲਗਾਏ ਲੰਗਰ

ਸ਼੍ਰੀ ਰਾਮ ਲੱਲਾ ਦੇ ਆਗਮਨ ਪੁਰਬ ’ਤੇ ਖੁਸ਼ੀ ਪ੍ਰਗਟ ਕਰਨ ਲਈ ਸ਼ਹਿਰ ਦੇ ਕਈ ਮੰਦਰਾਂ ਤੋਂ ਇਲਾਵਾ ਕਈ ਜਨਤਕ ਥਾਵਾਂ ’ਤੇ ਹਵਨ ਯੱਗਾਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਹਵਨ ਯੱਗ ਕਰ ਕੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਸ਼ਹਿਰ ਦੇ ਲਗਭਗ ਹਰ ਮੁੱਖ ਸਥਾਨ ’ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ, ਜੋ ਦੇਰ ਸ਼ਾਮ ਤੱਕ ਚੱਲਦੇ ਰਹੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ, ਘਰ ’ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News